B.A./B.Sc. (General) 1st Semester
Punjabi - Compulsory
Paper-(Same for B.A./B.Sc. (Gen.) & B.Sc. (Microbial &
Food Technology, Fashion Designing & Shastri 1st Semester)
Time Allowed: Three Hours] [Maximum Marks:45
ਨੋਟ :- ਸਾਰੇ ਪ੍ਰਸ਼ਨ ਜ਼ਰੂਰੀ ਹਨ। ਹਰ ਪ੍ਰਸ਼ਨ ਦੇ ਸਮੁੱਚੇ ਭਾਗ ਇੱਕ ਥਾਂ ਉਪਰ ਹੱਲ ਕੀਤੇ ਜਾਣ। ਲਿਖਾਈ ਸਾਫ਼ ਤੇ ਸਪਸ਼ਟ ਹੋਣੀ ਚਾਹੀਦੀ ਹੈ।
1. (ੳ) ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ : 5
(1) ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓਹ ਕਰ ਆਰਾਮ ਨਹੀਂ ਬਹਿੰਦੇ
ਨਿੰਹੁ ਵਾਲੇ ਨੈਣਾਂ ਦੀ ਨੀਂਦਰ
ਓਹ ਦਿਨੇ ਰਾਤ ਪਏ ਵਹਿੰਦੇ,
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ
ਵਸਲੋਂ ਉਰੇ ਮੁਕਾਮਨ ਕੋਈ
ਸੋ ਚਾਲ ਪਏ ਨਿੱਤ ਰਹਿੰਦੇ।
(ii) ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ।
(ਅ) ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਸਾਰ ਅਤੇ ਕੇਂਦਰੀ ਭਾਵ ਲਿਖੋ : 10
(i) ਜਵਾਨ ਪੰਜਾਬ ਦੇ .
(ii) ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ।
2. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਦੋ ਲਘੂ ਉੱਤਰ ਦਿਉ : 5x1
(i) “ਖੂਹ ਉੱਤੇ' ਕਵਿਤਾ ਵਿਚ ਕਿਸ ਤਰ੍ਹਾਂ ਦੀ ਜੀਵਨ ਦ੍ਰਿਸ਼ਟੀ ਪੇਸ਼ ਹੋਈ ਹੈ ?
(ii) “ਵਿਸਾਖੀ ਦਾ ਮੇਲਾ’ ਕਵਿਤਾ ਦਾ ਰਚਨਾਕਾਰ ਕੌਣ ਹੈ ?
(iii) ਪੰਜਾਬੀ ਜਵਾਨਾਂ ਦੇ ਸੁਭਾਅ ਕਿਹੋ ਜਿਹੇ ਹਨ ?
(iv) ‘ਮਾਂ’ ਕਵਿਤਾ ਵਿੱਚ ਕਵੀ ਨੇ ਮਾਂ ਦੀ ਆਮ ਬੂਟਿਆਂ ਨਾਲੋਂ ਵਖਰਤਾ ਕਿਵੇਂ ਬਿਆਨ ਕੀਤੀ ਹੈ ?
(v) ‘ਤਗ਼ਮੇ' ਕਵਿਤਾ ਵਿੱਚੋਂ ਕੀ ਸੁਨੇਹਾ ਮਿਲਦਾ ਹੈ ?
(vi) 'ਉਦੋਂ ਵਾਰਿਸਸ਼ਾਹ ਨੂੰ ਵੰਡਿਆ ਸੀ’ ਕਵਿਤਾ ਵਿੱਚ ਕਿਸ ਸਮੇਂ ਵੱਲ ਸੰਕੇਤ ਕੀਤਾ ਗਿਆ ਹੈ ?
(vii) ‘ਜ਼ਖ਼ਮ` ਨਾਂ ਦੀ ਕਵਿਤਾ ਵਿੱਚ ਕਵੀ ਕਿਸ-ਕਿਸ ਨੂੰ ਸੰਬੋਧਨ ਕਰਦਾ ਹੈ ?
(viii) ‘ਪਿਆਰਾ' ਕਵਿਤਾ ਵਿੱਚ ਪਿਆਰਾ ਕੌਣ ਹੈ ?
3. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਉੱਤੇ 500 ਸ਼ਬਦਾਂ ਵਿੱਚ ਲੇਖ ਲਿਖੋ :
(1) ਦਿਨ ਪ੍ਰਤੀ ਦਿਨ ਵੱਧ ਰਿਹਾ ਪ੍ਰਦੂਸ਼ਣ
(ii) ਮਿਲਾਵਟ - ਇੱਕ ਮਹਾਂਰੋਗ
(iii) ਮਾਤ ਭਾਸ਼ਾ ਦਾ ਮਹੱਤਵ
(iv) ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਾਲਸਾ।
4. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਵੀ ਦਿਊ : 5
ਇਹ ਇੱਕ ਸਚਾਈ ਹੈ ਕਿ ਬਿਨਾਂ ਮਨ ਦੀ ਅਰੋਗਤਾ ਦੇ ਸਰੀਰ ਅਰੋਗ ਨਹੀਂ ਰਹਿ ਸਕਦਾ। ਅਸਲ ਵਿੱਚ ਇਸ ਸੱਚ ਨੂੰ ਕੋਈ ਵਿਰਲਾ ਹੀ ਜਾਣਦਾ ਹੈ ਕਿਉਂਕਿ ਮਨ ਦੀ ਅਰੋਗਤਾ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ। ਸਰੀਰ ਨੂੰ ਅਰੋਗ ਰੱਖਣ ਬਾਰੇ ਸਾਰੇ ਸੋਚਦੇ ਹਨ। ਜਿਸ ਦੇ ਮਨ ਵਿੱਚ ਹਮੇਸ਼ਾਂ ਦੂਸਰਿਆਂ ਲਈ ਨਫ਼ਰਤ ਅਤੇ ਵੈਰ-ਵਿਰੋਧ ਰਹੇਗਾ ਉਹ ਕਿਸੇ ਵੀ ਤਰ੍ਹਾਂ ਖੁਸ਼ ਨਹੀਂ ਰਹਿ ਸਕਦਾ। ਪੁਸਤਕਾਂ ਵੀ ਇਸ ਵਿਚਾਰ ਨਾਲ ਭਰੀਆਂ ਪਈਆਂ ਹਨ। ਮਨ ਨੂੰ ਅਰੋਗ ਰੱਖਣਾ ਸੱਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਚਿੰਤਾ, ਨਫ਼ਰਤ ਅਤੇ ਵੈਰ-ਵਿਰੋਧ ਜਿਥੇ ਮਨ ਨੂੰ ਰੋਗੀ ਬਣਾਉਂਦੇ ਹਨ ਉਥੇ ਸਰੀਰ ਨੂੰ ਵੀ ਬਿਮਾਰ ਕਰਦੇ ਹਨ। ਚਿੰਤਾ ਨੂੰ ਚਿਤਾ ਸਮਾਨ ਕਿਹਾ ਜਾਂਦਾ ਹੈ ਕਿਉਂਕਿ ਚਿੰਤਾ ਅੰਦਰ ਦੀ ਅੰਦਰ ਮਨ ਨੂੰ ਸਾੜਦੀ ਹੈ ਅਤੇ ਮਨ ਦਾ ਰੋਗੀ ਬਣਾ ਕੇ ਤਨ ਦਾ ਰੋਗੀ ਵੀ ਬਣਾ ਦਿੰਦੀ ਹੈ। ਧਾਰਮਿਕ ਗ੍ਰੰਥ ਵੀ ਮਨੁੱਖ ਨੂੰ ਚਿੰਤਾਮੁਕਤ ਰਹਿਣ ਲਈ ਪ੍ਰੇਰਦੇ ਹਨ। ਅਰੋਗ ਮਨ ਹੀ ਮਨੁੱਖ ਦੇ ਸਵੱਸਥ ਸਰੀਰ ਦੀ ਪਹਿਲੀ ਪੌੜੀ ਹੈ। ਜਿਸ ਨੇ ਮਨ ਨੂੰ ਅਰੋਗ ਕਰ ਲਿਆ ਉਸ ਦਾ ਸਰੀਰ ਵੀ ਅਰੋਗ ਰਹੇਗਾ।
5. (ੳ) ਉਚਾਰਨ ਸਥਾਨ ਦੇ ਆਧਾਰ 'ਤੇ ਵਿਅੰਜਨ ਧੁਨੀਆਂ ਦਾ ਵਰਗੀਕਰਨ ਕਰੋ। 6
ਜਾਂ
ਪੰਜਾਬੀ ਧੁਨੀ ਪ੍ਰਬੰਧ ਬਾਰੇ ਜਾਣਕਾਰੀ ਦਿਉ।
(ਅ) ਕਿਸੇ ਦੇ ਪ੍ਰਸ਼ਨਾਂ ਦੇ ਢੁੱਕਵੇਂ ਉੱਤਰ ਦਿਉ :
(i) ਇੱਕ ਮਿਸ਼ਰਤ ਅਤੇ ਇੱਕ ਸੰਯੁਕਤ ਵਾਕ ਲਿਖੋ।
(ii) ਨਾਸਕੀ ਧੁਨੀਆਂ ਕਿਹੜੀਆਂ-ਕਿਹੜੀਆਂ ਹਨ ?
(iii) ਗੁਰਮੁਖੀ ਲਿਪੀ ਵਿੱਚ ਕਿਹੜੇ ਲਗਾਖ਼ਰ ਵਰਤੇ ਜਾਂਦੇ ਹਨ ?
(iv) ਰੂਪਾਂਤਰੀ ਪਿਛੇਤਰ ਤੋਂ ਕੀ ਭਾਵ ਹੈ ?
0 comments:
Post a Comment
North India Campus