B.A./B.Sc. (General) 1st Semester
Punjabi Elective
Time Allowed: Three Hours] [Maximum Marks: 90
ਨੋਟ :- (i) ਲਿਖਾਈ ਸਾਫ਼ ਅਤੇ ਸ਼ੁੱਧ ਹੋਣੀ ਚਾਹੀਦੀ ਹੈ।
(ii) ਸਵਾਲਾਂ ਦੇ ਉੱਤਰ ਭਾਵ-ਪੂਰਤ ਅਤੇ ਸਪਸ਼ਟ ਹੋਣੇ ਚਾਹੀਦੇ ਹਨ।
(iii) ਸਾਰੇ ਉੱਤਰ ਪ੍ਰਸ਼ਨ-ਪੱਤਰ ਅਨੁਸਾਰ ਕ੍ਰਮਵਾਰ ਹੱਲ ਕੀਤੇ ਜਾਣ।
1. (ੳ) ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਸੁੱਖ-ਨੰਦੇ ਜੇ ਸੁੱਤਾ ਚਾਹੇਂ, ਵੱਸ ਨਾ ਪਈਂ ਅਮੀਰਾਂ ਦੇ
ਬੰਦੀਜਨ ਦੇ ਹਲੂਏ ਨਾਲੋਂ, ਟੁਕੜੇ ਭਲੇ ਫ਼ਕੀਰਾਂ ਦੇ।
ਵਿੱਚ ਗੁਲਾਮੀ ਹੋਈ ਖੁਨਾਮੀ, ਸੁੱਕਣ ਲਹੂ ਸਰੀਰਾਂ ਦੇ।
ਸੀਨੇ ਹੱਥ, ਧੌਣ ਨਿਹੁੜਾਈ, ਖੜੇ ਵਾਂਗ ਤਸਵੀਰਾਂ ਦੇ।
ਜਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ ਵਗਣ ਜਦ ਵਾਵਾਂ
ਸਾਵੀਂ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿੱਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਣ ਰੁੱਖਾਂ ਦੀਆਂ ਛਾਵਾਂ।
(ਅ) ਹੇਠ ਲਿਖੇ ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ : 10
ਮੈਂ ਕਿਹਾ, ਸ਼ੱਕ ਮਿਟਾ ਲਾਂ, ਕੋਈ ਹੋਰ ਨਾ ਹੋਵੇ। ਕਸਮ ਏ ਅੱਜ ਤੇ ਨਕਸ਼ਾ ਈ ਬਦਲਿਆ ਪਿਆ ਏ। ਇਉਂ ਨਿਖਰੀ ਹੋਈ ਏ ਜਿਵੇਂ ਮੀਂਹ ਵਰਨ ਪਿਛੋਂ ਨੈਣਾ ਦੇਵੀ।
ਜਾਂ
ਜੋ ਧਰਮ ਬਾਹਰੀ ਪਹਿਰਾਵੇ, ਵਿਖਾਵੇ ਤੇ ਕਰਮ-ਕਾਡਾਂ ਨਾਲ ਜੁੜਿਆ ਹੋਇਐ, ਤਾਂ ਇਹ ਕੱਲ੍ਹ ਮੁਸਲਮਾਨ ਸਨ ਤੇ ਅੱਜ ਸਿੱਖ ਹਨ। ਜੋ ਧਰਮ ਦਾ ਅਰਥ ਮਨੁੱਖਤਾ ਨੂੰ ਪਿਆਰ-ਮੁਹੱਬਤ ਦੀ ਲੜੀ ਵਿੱਚ ਪਰੋਵੇ, ਤਾਂ ਇਹ ਹਿੰਦੂ ਵੀ ਹਨ, ਤੇ ਸਿੱਖ ਵੀ ਹਨ ਤੇ ਮੁਸਲਮਾਨ ਵੀ ਹਨ, ਤੇ ਸਭ ਤੋਂ ਉੱਤੇ ਇਨਸਾਨ ਵੀ ਹਨ।
2. (ੳ) ਕਿਸੇ ਇੱਕ ਕਵਿਤਾ ਦਾ ਵਿਸ਼ਾ-ਵਸਤੂ ਲਿਖੋ :
ਹਲ ਵਾਹੁਣ ਵਾਲੇ (ਪ੍ਰੋ. ਪੂਰਨ ਸਿੰਘ) ਜਾਂ ਫ਼ੈਸਲਾ (ਡਾ. ਜਗਤਾਰ)। 10
(ਅ) 'ਤਾਸ਼ ਦੀ ਬਾਜ਼ੀ ਇਕਾਂਗੀ ਦਾ ਵਿਸ਼ਾ-ਵਸਤੂ ਸਪਸ਼ਟ ਕਰੋ। 10
ਜਾਂ
“ਅੰਨ੍ਹੇ-ਕਾਣੇ' ਇਕਾਂਗੀ ਦੀ ਸਾਹਿਤਕ ਆਲੋਚਨਾ ਕਰੋ।
3. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਪੰਜ ਦੇ ਉੱਤਰ ਲਿਖੋ : 2x5=10
(i) “ਅਨੰਤ ਦੀ ਛੁਹ ਕਵਿਤਾ ਵਿੱਚ ਅਨੰਤ ਨੂੰ ਕਿਸ ਰੂਪ ਵਿੱਚ ਕਲਪਿਆ ਗਿਆ ਹੈ ?
(ii) ਕਵੀ ਪੋਠੋਹਾਰ ਦੀ ਕੁੜੀ ਦਾ ਮੂੰਹ ਕਿਉਂ ਨਾ ਦੇਖ ਸਕਿਆ ?
(iii) ‘ਤਵਾਰੀਖ ਨਜ਼ਮ’ ਵਿੱਚੋਂ ਕਵਿਤਾ ਦਾ ਵਿਸ਼ਾ ਕੀ ਹੈ ?
(iv) ‘ਬਲੰਗਾ’ ਕਵਿਤਾ ਅਨੁਸਾਰ ਇਸ ਦੁਨੀਆਂ ਵਿਚ ਹਰ ਕੋਈ ਕੀ ਭੋਗਣ ਆਉਂਦਾ ਹੈ ?
(v) ਮੈਨੇਜਰ ਮਿਸਤਰੀ ਬਸੰਤ ਰਾਮ ਨੂੰ ਕਿਨ੍ਹਾਂ ਦੋਸ਼ਾਂ ਅਧੀਨ ਡਿਸਮਿਸ ਕਰਦਾ
(vi) “ਅੰਨੇ-ਕਾਣੇ' ਇਕਾਂਗੀ ਵਿੱਚ ਸਰਦਾਰ ਨਰੈਣੇ ਹੋਰਾਂ ਨੂੰ ਕਾਲੀਆਂ ਐਨਕਾਂ ਕਿਉਂ ਦਿੰਦਾ ਹੈ ?
(vii) ਸ਼ੇਰੂ ਤੇ ਅੰਬੋ ਦਾ ਪਿਆਰ ਕਿਸ ਤਰ੍ਹਾਂ ਪਿਆ ਸੀ ?
(viii) “ਅੰਨ੍ਹੇ ਨਿਸ਼ਾਨਚੀ ਇਕਾਂਗੀ ਵਿਚ ਜਦੋਂ ਖੜਕ ਸਿੰਘ ਬੁੱਢੀ ਦੇ ਧਰਮ ਬਾਰੇ ਪੁੱਛਦਾ ਹੈ, ਤਾਂ ਗੁਰਮੁਖ ਸਿੰਘ ਕੀ ਉੱਤਰ ਦਿੱਤਾ ਹੈ ?
4. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਚਾਰ ਦੇ ਉੱਤਰ ਲਿਖੋ : 5x4=20
(i) ਪੰਜਾਬੀ ਦੇ ਪੰਜ ਸਟੇਜੀ ਕਵੀਆਂ ਦੇ ਨਾਂ ਲਿਖੋ।
(ii) ਭਾਈ ਵੀਰ ਸਿੰਘ ਦੇ ਚਾਰ ਕਾਵਿ ਸੰਗ੍ਰਹਿਆਂ ਦੇ ਨਾਂ ਲਿਖੋ।
(iii) ਪ੍ਰੋ. ਮੋਹਨ ਸਿੰਘ ਨੂੰ ਕਿਹੜੇ-ਕਿਹੜੇ ਸਨਮਾਨ ਪ੍ਰਾਪਤ ਹੋਏ ?
(iv) ਪੰਜਾਬੀ ਦੇ ਚਾਰ ਇਤਿਹਾਸਕ ਨਾਟਕਾਂ ਦੇ ਨਾਂ ਲਿਖੋ।
(v) ਈਸ਼ਵਰ ਚੰਦਰ ਨੰਦਾ ਨੇ ਆਪਣਾ ਪਹਿਲਾ ਇਕਾਂਗੀ ਕਿਸ ਦੀ ਅਗਵਾਈ
ਵਿਚ ਲਿਖਿਆ ਤੇ ਉਸ ਦਾ ਪਹਿਲਾ ਇਕਾਂਗੀ ਕਿਹੜਾ ਹੈ ?
(vi) ਹਰਚਰਨ ਸਿੰਘ ਦੁਆਰਾ ਲਿਖੇ ਗਏ ਚਾਰ ਇਕਾਂਗੀ ਸੰਗ੍ਰਹਿਆਂ ਦੇ ਨਾਂ ਲਿਖੋ।
5. ਭਾਸ਼ਾ ਦੀ ਪਰਿਭਾਸ਼ਾ ਕਰਦਿਆਂ ਉਸ ਦੇ ਮਹੱਤਵ ਨੂੰ ਸਪਸ਼ਟ ਕਰੋ। 10
ਜਾਂ
ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਨੋਟ ਲਿਖੋ।
6. ਹੇਠ ਲਿਖੇ ਸਾਹਿਤ ਰੂਪਾਂ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਕਰਦਿਆਂ ਤੱਤਾਂ ਬਾਰੇ ਲਿਖੋ : 10
(ੳ) ਗ਼ਜ਼ਲ
(ਅ) ਨਾਵਲ।
0 comments:
Post a Comment
North India Campus