Bachelor of Business Administration 1st Semester
Punjabi
Paper-BBA 101-A
Time Allowed: Three Hours] [Maximum Marks: 45
ਨੋਟ :-ਪ੍ਰਸ਼ਨਾਂ ਦੇ ਉੱਤਰ ਤਰਤੀਬ ਅਨੁਸਾਰ ਦਿਉ। ਉਪ ਭਾਗਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਇਕੱਠੇ ਲਿਖੇ ਜਾਣ।
1. ਕਿਸੇ ਇੱਕ ਕਾਵਿ ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
ਉਏ ! ਮਜੂਰ ਚੰਗੇ ਲੱਗਦੇ !
ਨਿੱਕੇ-ਨਿੱਕੇ ਖਿਆਲ ਇਨ੍ਹਾਂ ਦੇ
ਉਨ੍ਹਾਂ ਵਿੱਚ ਢਲੀਆਂ ਇਨਾਂ ਦੀਆਂ ਜ਼ਿੰਦਗੀਆਂ
ਸਾਦੇ ਸਾਦੇ ਚਿਹਰੇ, ਬੇਨਕਾਬ ਜਿਹੇ,
ਨ ਛੁਪਦੇ ਨਾ ਛੂਪਾਂਦੇ ਕੁਝ ਆਪਣਾ॥
ਜਾਂ
ਕੀ ਉਹ ਹੁਸਨ, ਹੁਸਨ ਹੈ ਸਚਮੁੱਚ ਯਾ ਉਦੋਂ ਹੀ ਛਲਦਾ
ਲੱਖ ਗਰੀਬਾਂ ਮਜ਼ਦੂਰਾਂ ਦੇ, ਹੰਝੂਆਂ 'ਤੇ ਜੋ ਪਲਦਾ ? 5
2.ਕਿਸੇ ਇੱਕ ਕਵਿਤਾ ਦਾ ਸਾਰ ਜਾਂ ਕੇਂਦਰੀ ਭਾਵ ਲਿੱਖੋ :
ਵਿਸਾਖੀ ਦਾ ਮੇਲਾ ਜਾਂ ਪਿੰਜਰੇ ਪਿਆ ਪੰਛੀ। 5
3. ਕਿਸੇ ਇੱਕ ਕਹਾਣੀ ਦਾ ਸਾਰ ਲਿਖੋ ।
(ੳ) ਭੱਤਾ ( ਸੰਤ ਸਿੰਘ ਸੇਖੋਂ
(ਅ) ਗੋਈ (ਪ੍ਰੇਮ ਪ੍ਰਕਾਸ਼) । 5
4. ਕਿਸੇ ਇੱਕ ਸਾਹਿਤਕਾਰ ਦੇ ਜੀਵਨ ਰਚਨਾ ਅਤੇ ਯੋਗਦਾਨ ਬਾਰੇ ਲਿਖੋ :
(ੳ) ਪ੍ਰੋ. ਮੋਹਨ ਸਿੰਘ
(ਅ) ਕੁਲਵੰਤ ਸਿੰਘ ਵਿਰਕ । 8
5. ਕਿਸੇ ਇੱਕ ਵਿਸ਼ੇ ਤੇ ਲਗਭਗ 500 ਸ਼ਬਦਾਂ ਦਾ ਲੇਖ ਲਿਖੋ :
1. ਪ੍ਰਦੂਸ਼ਣ,
2. ਮਹਿੰਗਾਈ,
3. ਭਰੂਣ ਹੱਤਿਆ। 7
6. ਹੇਠ ਲਿਖੇ ਵਾਕਾਂ ਵਿੱਚੋਂ 7 ਵਾਕਾਂ ਨੂੰ ਸ਼ੁੱਧ ਕਰਕੇ ਲਿਖੋ :
(1) ਗਾਂ ਚਰ ਰਹੀਆਂ ਹਨ।
(2) ਕੁੱਤਾ ਕਾਲਾ ਚਲਾ ਗਿਆ।
(3) ਦਰਖਤ ਦੀ ਛਾਂ ਬਹੁਤ ਸੰਘਣਾ ਹੈ।
(4) ਆਟੇ ਵਿੱਚ ਖੰਡ ਦੇ ਬਰਾਬਰ ।
(5) ਬੱਕਰੀ ਨੇ ਕੱਟਾ ਦਿੱਤਾ।
(6) ਹਵਾ ਚਲ ਰਹੀਆਂ ਹਨ।
(7) ਮਾੜਾ ਮਨੁੱਖ, ਛੱਤੀ ਰੋਗ।
(8) ਮੇਰੀ ਬਾਂਹ ਟੁੱਟ ਗਿਆ।
(9) ਉਹ ਸਹਿਰ ਗਿਆ।
(10) ਮੇਰਾ ਵਿਆਹ ਹੋ ਜਾਵੇ ਕਾਸ਼ । 7
7. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਅੱਠ ਦੇ ਪੰਜਾਬੀ ਰੂਪ ਲਿਖੋ :
Advance, Audit Staff, Backlog, Bankrupt, Broker, Cash account, Company, Fine Paper, Export tax, Glut
0 comments:
Post a Comment
North India Campus