B.A./B.Sc. (General) 2nd Semester
Punjabi (Compulsory)
Paper-(Same for B.A./B.Sc. (Gen.) & B.Sc. Microbial & Food Tech., Fashion Designing & Shastri 2nd Sem.)
Time Allowed: Three Hours] [Maximum Marks: 45
ਨੋਟ :- (1) ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
(2) ਹਰ ਪ੍ਰਸ਼ਨ ਦੇ ਸਮੁੱਚੇ ਭਾਗ ਇੱਕੋ ਥਾਂ ਉੱਤੇ ਹੱਲ ਕੀਤੇ ਜਾਣ।
1. (ਉ) ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਵਿਸ਼ਾ ਦੱਸ ਕੇ ਸਾਰ ਲਿਖੋ :
(i) ਚੌਥੀ ਕੂਟ
(ii) ਬਾਗਾਂ ਦਾ ਰਾਖਾਂ
(iii) ਗੁੰਮਸ਼ਦਾ।
(ਅ) ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿਤਰਣ ਕਰੋ :
(i)ਮੇਜਰ ਸਾਹਿਬ (ਪਹੁਤਾ ਪਾਂਧੀ)
(ii) ਕਿਸ਼ਨਾ (ਘੋਟਣਾ)
(iii) ਪ੍ਰੋ. ਇੰਦਰ ਸੂਰੀ (ਬੱਚੇ ਦੀ ਸ਼ਰਾਰਤ) 4+6=10
II. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ :
(i) ਬਾਰੂ ਦੇ ਘਰ ਦੀ ਹਾਲਤ ਕਿਹੋ ਜਿਹੀ ਸੀ ?
(ii) ਕਰਮ ਸਿੰਘ ਨੇ ਮਾਨ ਸਿੰਘ ਨੂੰ ਛੁੱਟੀ ਜਾਣ ਸਮੇਂ ਕੀ ਕਿਹਾ ?
(iii) ਘੋਟਣਾ ਕਹਾਣੀ ਦਾ ਨਾਇਕ ਕੌਣ ਹੈ ?
(iv) ਨੰਨ੍ਹੇ ਨਾਥ ਨੇ ਤਕੀਏ ਦੇ ਕੋਲ ਕੀ ਬਣਾਇਆ ਸੀ ?
(v) ਬਿਕਰ ਕਬੱਡੀ ਕਿਵੇਂ ਖੇਡਦਾ ਸੀ ?
(vi) “ਠੱਗੀ ਕਹਾਣੀ ਵਿੱਚ ਕਿਹੜੀ ਠੱਗੀ ਦੀ ਗੱਲ ਕੀਤੀ ਗਈ ਹੈ ?
(vi) ‘ਖੂਹ ਖਾਤੇ ਕਹਾਣੀ ਦੇ ਸਿਰਲੇਖ ਤੋਂ ਕੀ ਭਾਵ ਹੈ ?
(vii) ਲੀਸਾ ਨੇ ਸ਼ਰਾਬ ਤੇ ਮੁਰਗਾ ਮੰਗਣ ਲਈ ਕੀ ਕੀਤਾ ? 10
III. ਕਾਲਜ ਵਿੱਚ ਸਾਹਿਤ ਸਭਾ ਦੀ ਮੀਟਿੰਗ ਸੰਬੰਧੀ ਨੋਟਿਸ ਲਿਖੋ।
ਜਾਂ
ਕਾਲਜ ਵਿੱਚ ਖੂਨਦਾਨ ਕੈਂਪ ਲਾਏ ਜਾਣ ਹਿੱਤ ਨੋਟਿਸ ਲਿਖੋ। 10
IV. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਪੰਜ ਦੇ ਅਰਥ ਦੱਸ ਕੇ ਵਾਕ ਬਣਾਓ :
ਘਰਸਿਰ ਤੇ ਚੁੱਕਣਾ, ਛਿੱਲ ਲਾਹੁਣੀ, ਜਾਨ ਤਲੀ 'ਤੇ ਧਰਨਾ, ਗਿੱਲਾ ਪੀਹਣ ਪਾਉਣਾ, ਖਾਕ ਛਾਣਨਾ, ਕੱਖ ਭੰਨ ਕੇ ਦੂਹਰਾ ਨਾ ਕਰਨਾ, ਬਗਲਾ ਭਗਤ 5
v. (ੳ) ਧੁਨੀ ਕਿਸਨੂੰ ਕਿਹਾ ਜਾਂਦਾ ਹੈ ? ਖੰਡੀ ਤੇ ਅਖੰਡੀ ਧੁਨੀਆਂ ਬਾਰੇ ਜਾਣਕਾਰੀ ਦਿਓ।
ਜਾਂ
ਉਚਾਰਨ ਵਿਧੀ ਦੇ ਆਧਾਰ ਤੇ ਪੰਜਾਬੀ ਵਿਅੰਜਨਾਂ ਦਾ ਵਰਗੀਕਰਨ ਕਰੋ। 6
(ਅ) ਕੋਈ ਦੋ ਪ੍ਰਸ਼ਨ ਹੱਲ ਕਰੋ :
(i) ਕ, ਪ, ਚ, ਨ, ਲ ਵਿਅੰਜਨਾਂ ਦਾ ਉਚਾਰਨ ਸਥਾਨ ਦੱਸੋ।
(ii) ਜ, ਬ, ਦ, ਕ, ਗ, ਚ, ਠ, ਦ, ੫, ੫ ਵਿਅੰਜਨਾਂ ਵਿੱਚੋਂ ਸਘੋਸ ਅਤੇ ਅਘੋਸ ਵਿਅੰਜਨਾਂ ਨੂੰ ਵੱਖ-ਵੱਖ ਕਰਕੇ ਲਿਖੋ।
(iii) ਪੰਜਾਬੀ ਦੀਆਂ ਕੰਠੀ ਧੁਨੀਆਂ ਦੇ ਨਾਮ ਲਿਖੋ।
(iv) ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ ਹਨ ਤੇ ਉਹ ਕਿਹੜੀਆਂ-ਕਿਹੜੀਆਂ ਹਨ ? 2+2=4
0 comments:
Post a Comment
North India Campus