B.A. /B.Sc. (General) 4th Semester
Punjabi
Paper-Elective
Time Allowed: Three Hours] [Maximum Marks: 90
ਨੋਟ : ਸਾਫ ਸੁੰਦਰ ਲਿਖਾਈ ਅਤੇ ਢੁਕਵੇਂ ਉੱਤਰ ਦੇਣ ਵਾਲੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਜਾਵੇਗਾ। ਪ੍ਰਸ਼ਨ ਨੰ. ਤੀਸਰੇ ਅਤੇ ਚੌਥੇ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਇੱਕਸਾਰ, ਇਕੋ ਥਾਂ ਤੇ ਹੀ ਤਰਤੀਬ ਵਿੱਚ ਦਿੱਤੇ ਜਾਣ।
1. ਹੇਠ ਲਿਖੇ ਕਾਵਿ-ਟੁਕੜਿਆਂ ਵਿੱਚੋਂ ਕਿਸੇ ਇੱਕ ਕਾਵਿ-ਟੁਕੜੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
ਹੇ ਹੱਥ ਨਹੀਂ ਆਂਵਦੇ ਮੋਏ ਮਾਤਾ, ਪੂਰਨ ਆਖਦਾ ਮਾਂਇ ਤੂੰ ਰੋਇ ਨਾਹੀਂ।
ਅਰਜਨ ਦਾਸ ਜਹੇ ਢਾਹੀਂ ਮਾਰ ਗਏ, ਬਣਿਆਂ ਇੱਕ ਅਭਿਮਨੋ ਕੋਇ ਨਾਹੀਂ।
ਕੈਨੂੰ ਨਹੀਂ ਲੱਗੇ ਸੱਲ ਪੁੱਤਰਾਂ ਦੇ, ਮਾਤਾ ਤੂੰ ਦਿਲਗੀਰ ਭੀ ਹੋਇ ਨਾਹੀਂ।
ਕਾਦਰਯਾਰ ਦਲੇਰੀਆਂ ਦਏ ਪੂਰਨ, ਗ਼ਮ ਖਾਹ ਮਾਏ ਖ਼ਫ਼ਤਨ ਹੋਇ ਨਾਹੀਂ।
ਜਾਂ
ਬਾਜੇ ਬਾਜੇ ਆਖਦੇ ਵਿਚਾਰਾ ਐਵੇਂ ਆਣ ਫੰਧਾ,
ਮਰ ਜਾਉ ਇੱਕ ਵਾਰ ਭੋਰੇ ਵਿੱਚ ਸੁੱਟਿਆ।
ਬਾਜੇ ਬਾਜੇ ਆਖਣ ਜੋ ਕੈਦ ਬੁਰੀ ਰਾਜਿਆਂ ਦੀ
ਸੁੱਕ ਜੂ ਤਬੀਤ ਦਾਣਾ ਪਾਣੀ ਜੋ ਨਖੱਟਿਆ
ਜੇਲ੍ਹਖਾਨਾ ਕੱਟਣਾ ਮੁਹਾਲ ਹੋਊ ਏਸ ਤਾਈਂ
ਯਾਦ ਕਰੂੰ ਤਦੋਂ ਜਦੋਂ ਜੇਲ੍ਹ ਵਿਚੋਂ ਛੁੱਟਿਆ
ਜੰਗ ਦੀ ਬਲਾਇ ਟਲ ਜਾਇ ਭਗਵਾਨ ਸਿੰਘਾ
ਏਸ ਪਾਪੀ ਚੋਰ ਨੇ ਜਹਾਨ ਸੁੰਨਾਂ ਲੁੱਟਿਆ।
2. ਹੇਠ ਲਿਖੇ ਕਾਵਿ-ਟੁਕੜਿਆਂ ਵਿੱਚੋਂ ਕਿਸੇ ਇੱਕ ਕਾਵਿ-ਟੁਕੜੇ ਦੀ ਵਿਵਹਾਰਿਕ ਸਮੀਖਿਆ ਕਰੋ :
ਜੇ ਜਾਣਾ ਛੱਡ ਜਾਣ ਸੱਸੀ ਨੂੰ ਇਕ ਪਲ ਪਲਕ ਨਾ ਝਪਕਾਂ।
ਗ਼ਰਦ ਹੋਵਾਂ ਵਿੱਚ ਗ਼ਰਦ ਥਲਾਂ ਦੀ, ਵਾਂਗ ਜਵਾਹਰ ਦਮਕਾਂ।
ਜਲ ਵਾਂਗੂ ਰਲ ਦੇਣ ਦਿਖਾਲੀ, ਥਲ ਮਾਰੂ ਦੀਆਂ ਚਮਕਾਂ।
ਹਾਸ਼ਮ ਕੌਣ ਸੱਸੀ ਬਿਨ ਦੇਖੇ, ਏਸ ਵਿਸ਼ਕ ਦੀਆਂ ਰਮਕਾਂ।
ਜਾਂ
ਸਿੰਘਾਂ ਲਿਖਿਆ ਖਤ ਫਰੰਗੀਆ ਨੂੰ, ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ।
ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ, ਭਾਵੇਂ ਦੇ ਤੂੰ ਢੇਰ ਉਸਾਰ ਕੇ ਜੀ।
ਉਹ ਪੰਥ ਤੇਰੇ ਉਤੇ ਆਣ ਚੜਿਆ, ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ।
ਸ਼ਾਹ ਮੁਹੰਮਦਾ ਸਾਹਮਣੇ ਡਾਹ ਤੋਪਾਂ, ਸੂਰੇ ਕੱਢ ਮੈਦਾਨ ਨਿਤਾਰ ਕੇ ਜੀ।
3. ਹੇਠ ਲਿਖੇ ਪ੍ਰਸ਼ਨਾਂ ਵਿਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ, ਉੱਤਰ ਤਿੰਨ ਚਾਰ ਸਤਰਾਂ ਤੋਂ ਵੱਧ ਨਾ ਹੋਵੇ :
(1) ਪਿੱਪਲ ਦੇ ਵੱਡੇ ਟਾਹਣ ਦਾ ਡਿੱਗਣਾ ਕਿਸ ਗੱਲ ਦਾ ਪ੍ਰਤੀਕ ਹੈ ?
(2) ਜ਼ੀਨਤ ਕਿਸ ਤਰ੍ਹਾਂ ਦੀ ਮਾਂ ਸੀ?
(3) ਸ਼ੇਰਨੀਆਂ ਕਹਾਣੀ ਵਿੱਚ ਕੁੜੀਆਂ ਲੁਕ-ਲੁਕ ਕੇ ਸਾਇਕਲ ਕਿਉਂ ਸਿੱਖਦੀਆਂ ਹਨ ?
(4) ਅੰਬੋ ਦੀ ਮੌਤ ਬਾਰੇ ਭਾਈਚਾਰੇ ਦਾ ਪ੍ਰਤੀਕਰਮ ਕਿਹੋ ਜਿਹਾ ਸੀ ?
(5) ਮੱਧਕਾਲੀ ਕਾਵਿ ਸੁਗੰਧੀਆਂ ਵਿੱਚ ਦਰਜ ਹਾਸ਼ਮ ਦੀਆਂ ਰਚਨਾਵਾਂ ਦੇ ਨਾਮ ਲਿਖੋ।
(6) ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮਾ ਵਿੱਚ ਕਿਸ ਇਤਿਹਾਸਿਕ ਸਮੇਂ ਦੀ ਕਹਾਣੀ ਹੈ ?
(7) ਮਿੱਠੜੇ` ਕਵਿਤਾ ਕਿਸ-ਕਿਸ ਛੰਦ ਵਿੱਚ ਰਚੀ ਗਈ ਹੈ ?
(8) ‘ਸੀਹਰਫ਼ੀਆਂ ਹਰੀ ਸਿੰਘ ਨਲੂਆ’ ਕਿਸ ਕਵੀ ਦੀ ਰਚਨਾ ਹੈ ?
4. ਭੱਤਾ` ਕਹਾਣੀ ਦੀ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਪਰਖ ਕਰੋ।
ਜਾਂ
‘ਸੱਗੀ ਫੁੱਲ` ਕਹਾਣੀ ਦੀ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਆਲੋਚਨਾ ਕਰੋ। 10
5. ‘ਜ਼ੀਨਤ’ ਦਾ ਸੰਖੇਪ ਸ਼ਬਦਾਂ ਵਿੱਚ ਚਿੱਤਰ ਚਿਤਰਣ ਕਰੋ।
ਜਾਂ
ਪ੍ਰੇਮ ਪ੍ਰਕਾਸ਼ (ਕਹਾਣੀਕਾਰ) ਦੀਆਂ ਕਥਾ ਜੁਗਤਾਂ ਦੀ ਜਾਣਕਾਰੀ ‘ਗੋਈ’ ਕਹਾਣੀ ਤੇ ਆਧਾਰਿਤ ਵਰਣਨ ਕਰੋ।
6. ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਸੰਬੰਧਿਤ ਹੇਠ ਲਿਖੇ ਛੇ ਪ੍ਰਸ਼ਨਾਂ ਵਿਚੋਂ ਕੋਈ ਚਾਰ ਪ੍ਰਸ਼ਨਾਂ ਦੇ ਉੱਤਰ ਲਿਖੋ। ਉੱਤਰ ਪੰਜਾਹ ਸ਼ਬਦਾਂ ਤੋਂ ਵੱਧ ਨਾ ਹੋਵੇ :
(1) 19ਵੀਂ ਸਦੀ ਵਿੱਚ ਰਚੇ ਗਏ ਵੀਰ-ਕਾਵਿ ਬਾਰੇ ਸੰਖੇਪ ਜਾਣਕਾਰੀ ਦਿਓ।
(2) ਮੱਧ ਕਾਲ ਜਾਂ ਕਿੱਸਾ ਕਾਲ ਵਿੱਚ ਕਿਹੜੀਆਂ ਕਾਵਿ ਪ੍ਰਵਿਰਤੀਆਂ ਅਧੀਨ ਕਾਵਿ ਰਚਨਾ ਹੋਈ ?
(3) ਜੰਗਨਾਮਾ ਸ਼ਾਹ ਮੁਹੰਮਦ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ।
(4) ਚੱਠਿਆਂ ਦੀ ਵਾਰ ਦੇ ਕਾਵਿ ਗੁਣ ਦੱਸੋ।
(5) ਉਨੀਵੀਂ ਸਦੀ ਵਿੱਚ ਹੋਈਆਂ ਵਾਰਤਕ ਰਚਨਾਵਾਂ ਦੇ ਨਾਮ ਦੱਸੋ।
(ਕੋਈ ਚਾਰ)
(6) ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਲਿਖਣ ਵਾਲੇ ਕੋਈ ਚਾਰ ਲੇਖਕਾਂ ਦੇ ਨਾਮ ਦੱਸੋ।
7. ਸਾਹਿਤ ਅਤੇ ਸ਼ੈਲੀ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਦਿਓ।
ਜਾਂ
ਸਾਹਿਤ ਅਤੇ ਵਿਗਿਆਨ ਦੀ ਜੀਵਨ ਵਿੱਚ ਕੀ ਭੂਮਿਕਾ ਹੈ ? ਵਿਸਥਾਰ ਵਿੱਚ ਜਾਣਕਾਰੀ ਦਿਓ।
8. ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਦੱਸਦੇ ਹੋਏ ਮੁਲਵਈ ਅਤੇ ਮਾਝੀ ਉਪਭਾਸ਼ਾ ਬਾਰੇ ਜਾਣਕਾਰੀ ਦਿਓ।
0 comments:
Post a Comment
North India Campus