B.A. /B.Sc. (General) 4th Semester
Punjabi
(Compulsory) (For B.A. only & Shastri Semester-IV)
Time Allowed: Three Hours] [Maximum Marks: 45
ਨੋਟ :- ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
1. (ੳ) ਕਿਸੇ ਇੱਕ ਪ੍ਰਸ਼ਨ ਦਾ ਉੱਤਰ ਲਿਖੋ :
(i) ‘ਦੁਲਹਨ’ ਇਕਾਂਗੀ ਦਾ ਵਿਸ਼ਾ ਦੱਸਦੇ ਹੋਏ ਸਾਰ ਲਿਖੋ।
(ii) ‘ਚਿੜੀਆਂ` ਇਕਾਂਗੀ ਦਾ ਵਿਸ਼ਾ ਦੱਸਦੇ ਹੋਏ ਸਾਰ ਲਿਖੋ।
(iii) ‘ਕੱਲਰ’ ਨਾਟਕ ਦਾ ਵਿਸ਼ਾ ਦੱਸਦੇ ਹੋਏ ਸਾਰ ਲਿਖੋ।
(ਅ) ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿਤਰਣ ਕਰੋ :
(i) ਲਾਜੋ (ਪੱਤਣ ਦੀ ਬੇੜੀ)
(ii) ਸ਼ੇਰੂ (ਮਨ ਦੀਆਂ ਮਨ ਵਿੱਚ)
(iii) ਮਨਜੀਤ ਕੌਰ (ਕੱਲਰ)।
2. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਦੇ ਸੰਖੇਪ ਉੱਤਰ ਲਿਖੋ :
(i) ‘ਛੇ ਛੱਲਾਂ` ਇਕਾਂਗੀ-ਸੰਗ੍ਰਹਿ ਦਾ ਸੰਪਾਦਕ ਕੌਣ ਹੈ ?
(ii) ਹੁਸ਼ਿਆਰ ਚੰਦ ਕੌਰਾਂ ਨੂੰ ਜੰਡਪੁਰੇ ਵਾਲੇ ਸਾਕ ਬਾਰੇ ਕੀ ਦੱਸਦਾ ਹੈ ?
(iii) “ਪੱਤਣ ਦੀ ਬੇੜੀ” ਇਕਾਂਗੀ ਦੇ ਪਾਤਰਾਂ ਦੇ ਨਾਂ ਲਿਖੋ।
(iv) ਜਮਾਲ ਕੌਣ ਸੀ ਅਤੇ ਉਹ ਕੀ ਕਰਨ ਆਇਆ ਸੀ ?
(v) “ਕੱਲਰ’ ਨਾਟਕ ਦਾ ਲੇਖਕ ਕੌਣ ਹੈ ?
(vi) ਗੁਰਦਿਆਲ ਸਿੰਘ ਨੇ ਕਿੰਨੀਆਂ ਜਮਾਤਾਂ ਪਾਸ ਕੀਤੀਆਂ ਸਨ ਅਤੇ ਫਿਰ ਉਹ ਕਿਹੜਾ ਕੰਮ ਕਰਨ ਲੱਗ ਪਿਆ ਸੀ ?
(vii) ਏਜੰਟ ਨੇ ਦਲਬੀਰ ਤੇ ਕੁਲਜੀਤ ਨੂੰ ਭਾਰਤ ਤੋਂ ਕਿਥੇ ਭੇਜਿਆ ?
(viii) ਬਲਕਾਰ ਸਿੰਘ ਸਰਪੰਚ ਦਾ ਵੱਡਾ ਮੁੰਡਾ ਕਿਹੋ ਜਿਹਾ ਸੀ ?
3. ਪੰਜਾਬੀ ਵਿੱਚ ਅਨੁਵਾਦ ਕਰੋ :
India got independence on 15 August 1947. At that time we had no Constitution of our own. So the leaders of the country prepared a written Constitution. It took about three years in making the Constitution. At last, it was passed on 26th November 1949. It was enforced on 26th January 1950. From this day onward, India became a Republic.
4. ਮਲਵਈ ਉਪਭਾਸ਼ਾ ਦੇ ਖੇਤਰ ਬਾਰੇ ਦੱਸਦੇ ਹੋਏ ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ।
ਜਾਂ
ਪੁਆਧੀ ਉਪਭਾਸ਼ਾ ਦੇ ਖੇਤਰ ਬਾਰੇ ਦੱਸਦੇ ਹੋਏ ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ।
5. ਸ਼ਬਦ-ਸ਼ੇਣੀਆਂ ਨਾਲ ਸੰਖੇਪ ਜਾਣ-ਪਛਾਣ ਕਰਵਾਓ।
ਜਾਂ
ਪੰਜਾਬੀ ਸ਼ਬਦ-ਜੋੜਾਂ ਦੇ ਪ੍ਰਮਾਣੀਕਰਨ ਬਾਰੇ ਆਪਣੇ ਵਿਚਾਰ ਪੇਸ਼ ਕਰੋ।
6. ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਲਿਖੋ :
(i) ਹੇਠ ਲਿਖੇ ਵਾਕ ਵਿੱਚੋਂ ਵਿਸ਼ੇਸ਼ਣ ਚੁਣੋ :
ਹੋਣਹਾਰ ਬੱਚੇ ਸਾਰਾ ਸਾਲ ਖੂਬ ਮਿਹਨਤ ਕਰਕੇ ਚੰਗੇ ਨੰਬਰ ਲੈਂਦੇ ਹਨ।
(ii) ਸ਼ਬਦ ਜੋੜ ਸ਼ੁੱਧ ਕਰੋ :
ਸ਼ੈਹਰ, ਠੰਡ। (ii) ਦੋ ਸਮਾਸੀ ਸ਼ਬਦ ਲਿਖੋ।
(iv) ਕੋਸ਼ਗਤ ਅਤੇ ਵਿਆਕਰਨਿਕ ਸ਼ਬਦ ਵੱਖ ਕਰੋ :
ਚੜ੍ਹਨਾ, ਚੜਿਆ, ਚੜ੍ਹੀ, ਚੜ੍ਹਾਈ, ਚੜ੍ਹੋ ॥
0 comments:
Post a Comment
North India Campus