B.A. / B.Sc. (General) 4th Semester
Philosophy
Paper-Western Ethics - Punjabi Medium
Time Allowed: Three Hours] [Maximum Marks: 90
ਪੰਜਾਬੀ ਅਨੁਵਾਦ
Note: (i) Attempt any five questions in all.
(ii) QuestionNo.1 of Section A is compulsory.
(iii) Answer one question each from Sections B, C, D, and E.
(iv) All questions carry equal marks.
(v) For private candidates who have not been assessed earlier for internal assessment, the marks secured by them in theory paper will proportionately be increased to maximum marks of paper in lieu of internal assessment.
1. ਕੋਈ 9 ਭਾਗ ਕਰੋ , ਹਰੇਕ ਭਾਗ ਦਾ ਉੱਤਰ 25-30 ਸ਼ਬਦਾਂ ਵਿੱਚ ਦਿਉ:
(i) ਚੰਗੇ ਦਾ ਅਰਥ ਦੱਸੋ
(ii) ਕਰਤੱਵ ਨੂੰ ਪਰਿਭਾਸ਼ਿਤ ਕਰੋ।
(iii) ਨੀਤੀ-ਸ਼ਾਸਤਰ ਅਤੇ ਸੌਂਦਰਯ-ਸ਼ਾਸਤਰ ਦੀ ਕਿਸੇ ਇੱਕ ਭਿੰਨਤਾ ਦਾਵਰਣਨ ਕਰੋ।
(iv) ਨੀਤੀ-ਸ਼ਾਸਤਰ ਅਤੇ ਧਰਮ ਦੀ ਕਿਸੇ ਇੱਕ ਭਿੰਨਤਾ ਦਾ ਵਰਣਨ ਕਰੋ।
(v) ਮਨਨਾਤਮਕ ਨੀਤੀ ਨੂੰ ਪਰਿਭਾਸ਼ਿਤ ਕਰੋ।
(vi) ਨੈਤਿਕ ਨਿਰਨਾ ਕੀ ਹੈ ?
(vii) ਪਰਿਕਲਪਨਾਤਮਕ ਅਤੇ ਨਿਰਪੇਖ ਆਦੇਸ਼ ਵਿੱਚ ਕੀ ਅੰਤਰ ਹੈ ?
(viii) ਈਸਾਈਅਤ ਅਨੁਸਾਰ ਪ੍ਰੇਮ ਕੀ ਹੈ ?
(ix) ਅਰਸਤੂ ਅਨੁਸਾਰ ਸਦਗੁਣ ਕੀ ਹੈ ?
(x) ਮਨੋਵਿਗਿਆਨਕ ਸੁਖਵਾਦ ਨੂੰ ਪਰਿਭਾਸ਼ਿਤ ਕਰੋ।
(xi) ਮਿਲ ਦੇ ਸੁਖਵਾਦ ਨੂੰ ਗੁਣਾਤਮਕ ਸੁਖਵਾਦ ਕਿਉਂ ਆਖਿਆ ਜਾਂਦਾ ਹੈ ?
(xii) ਕਾਰਜ-ਸਥਾਨ ਤੇ ਕੰਮਕਾਜੀ ਔਰਤਾਂ ਦੀ ਲਿੰਗਕ ਪਰੇਸ਼ਾਨੀ ਨੂੰ ਬੰਦ ਕਰਨ ਲਈ ਕਿਸੇ ਇੱਕ ਉਪਾਇ ਦਾ ਵਰਣਨ ਕਰੋ।
(xiii) ਭਰੂਣ ਦੇ ਨੈਤਿਕ ਅਧਿਕਾਰਾਂ ਦਾ ਕੀ ਮਤਲਬ ਹੈ ?
(xiv) ਪ੍ਰਦੂਸ਼ਣ ਨੂੰ ਪਰਿਭਾਸ਼ਿਤ ਕਰੋ।
(xv) ਜੈਵਿਕ ਖੇਤੀ ਕੀ ਹੈ ?
ਭਾਗ-ਅ
2. ਸਤਿ, ਸੁੰਦਰਤਾ ਅਤੇ ਚੰਗਿਆਈ ਦੀਆਂ ਧਾਰਨਾਵਾਂ ਦੀ ਵਿਆਖਿਆ ਕਰੋ।
3. ਨੈਤਿਕ ਨਿਰਨੇ ਦੇ ਲਕਸ਼ ਉਪਰ ਨੋਟ ਲਿਖੋ।
ਭਾਗ-ਏ
4. ਅਰਸਤੂ ਦੇ ‘ਆਤਮ-ਆਨੰਦ ਦੇ ਸਿਧਾਂਤ ਤੇ ਚਰਚਾ ਕਰੋ।
5. ਕਾਂਤ ਦੇ ਨੈਤਿਕ ਵਿਚਾਰਾਂ ਉਪਰ ਵਿਸਤਾਰਪੂਰਵਕ ਚਰਚਾ ਕਰੋ।
ਭਾਗ-ਸ
6. ਬੈਂਥਮ ਦੇ ਸੁਖਵਾਦ ਸਿਧਾਂਤ ਦੀ ਆਲੋਚਨਾਤਮਕ ਸਮੀਖਿਆ ਕਰੋ!
7. ਜੇ. ਐਸ. ਮਿਲ ਦੇ ਕਥਨ ਦੀ ਵਿਆਖਿਆ ਕਰੋ “ਅਸੰਤੁਸ਼ਟ ਸੁਕਰਾਤ ਸੰਤੁਸ਼ਟ ਸੂਰ ਨਾਲੋਂ ਬੇਹਤਰ ਹੈ।”
ਭਾਗ-ਹ
8. ਮਾਦਾ-ਭਰੂਣ ਹੱਤਿਆ ਦੀ ਪ੍ਰਥਾ ਨੂੰ ਰੋਕਣਾ ਕਿਉਂ ਆਵੱਸ਼ਕ ਹੈ ਅਤੇ ਇਸ ਨੂੰ ਪ੍ਰਭਾਵ-ਪੂਰਨ ਢੰਗ ਨਾਲ ਕਿਵੇਂ ਰੋਕਿਆ ਜਾ ਸਕਦਾ ਹੈ ?
9. ਜਲ ਪ੍ਰਦਸ਼ਣ ਅਤੇ ਵਾਯੂ ਪ੍ਰਦੂਸ਼ਣ ਨੂੰ ਰੋਕਣ ਲਈ ਅਪਣਾਏ ਜਾ ਸਕਣ ਵਾਲੇ ਵਿਭਿੰਨ ਉਪਾਵਾਂ ਉਪਰ ਚਰਚਾ ਕਰੋ।
0 comments:
Post a Comment
North India Campus