B.A./B.Sc. (General) 4th Semester
Women Studies -Punjabi Medium
Paper: Status of Women in India - II
Time Allowed: Three Hours] [Maximum Marks: 90
(ਪੰਜਾਬੀ ਅਨੁਵਾਦ)
ਨੋਟ : ਹਰੇਕ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਕਰਦੇ ਹੋਏ ਕੁਲ ਪੰਜ ਪ੍ਰਸ਼ਨ ਕਰੋ I ਪ੍ਰਸ਼ਨ ਨੰ.1 ਲਾਜ਼ਮੀ ਹੈ।
1. ਕੋਈ ਨੂੰ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ:
(a) ਜਨਸਾਂਖਿਅਕੀ ਦੇ ਮੁੱਖ ਅੰਗ
(b) 0-6 ਆਯੂ ਸਮੂਹ ਵਿੱਚ ਲਿੰਗ-ਅਨੁਪਾਤ
(c) 80 ਸਾਲ ਦੀ ਉਮਰ ਤੋਂ ਵੱਧ ਵਾਲੇ ਸਮੂਹ ਵਿੱਚ ਉੱਚ ਲਿੰਗ-ਅਨੁਪਾਤ ਦੇ ਕਾਰਨ
d) ਅਸੋਧੀ ਜਨਮ-ਦਰ ਦਾ ਅਰਥ
(e) ਸ਼ਿਸ਼ੂ ਮਿਰਤੂ ਦਰ
(f) ਪੋਸ਼ਣਾਤਮਕ ਸੰਕੇਤਕ
(g) 2011 ਦੀ ਜਨ-ਗਣਨਾ ਵਿੱਚ ਸਾਖਰਤਾ ਦਰ ਵਿੱਚ ਲਿੰਗ ਵਿਭੇਦਕ
(h) ਕਿਸ਼ੋਰ ਲੜਕੀਆਂ ਦੇ ਸਵਾਸਥ ਮੁੱਦੇ
(i) ਔਰਤਾਂ ਦੀ ਸਿਖਿਆ ਵਿੱਚ ਸਮਾਜਕ ਅੜਿੱਕੇ
(j) ਔਰਤਾਂ ਦੀ ਸਿਖਿਆ ਵਿੱਚ ਆਧਾਰ-ਸੰਰਚਨਾਤਮਕ ਸਹੂਲਤਾਂ ਦੀ ਭੂਮਿਕਾ।
(k) ਸਵਾਸਥ ਦਾ ਅਰਥ
(l) ਮਾਤਰੀ ਸਵਾਸਥ ਦੇਖਭਾਲ ਪਹੁੰਚ
(m) ਬਾਂਝਪਣ ਦੇ ਕਾਰਨ
(n) ਨਵਜਾਤ ਦੀ ਦੇਖਭਾਲ
(o) ਕਾਰਜ-ਸਥਾਨ ਉਪਰ ਲਿੰਗਕ ਪਰੇਸ਼ਾਨੀ
ਯੂਨਿਟ-I
II. ਤੁਸੀਂ ਲਿਗ-ਅਨੁਪਾਤ ਤੋਂ ਕੀ ਭਾਵ ਲੈਂਦੇ ਹੋ? 1971 ਉਪਰੰਤ ਆਯੂ-ਵਿਸ਼ੇਸ਼ ਲਿੰਗ-ਅਨੁਪਾਤ ਵਿੱਚ ਆਏ ਪਰਿਵਰਤਨਾਂ ਉਪਰ ਚਰਚਾ ਕਰੋ।
III. ਕੁੱਲ ਮਿਰਤੂ-ਦਰ ਨੂੰ ਪਰਿਭਾਸ਼ਿਤ ਕਰੋ। ਭਾਰਤ ਵਿੱਚ ਮਿਰਤੂ-ਦਰ ਵਿੱਚ ਲਿੰਗ ਵਿਭੇਦਕਾਂ ਦੇ ਕਾਰਨਾਂ ਦੀ ਵਿਸਤਾਰਪੂਰਵਕ ਵਿਆਖਿਆ ਕਰੋ।
ਯੂਨਿਟ-II
IV. ਭਾਰਤ ਵਿੱਚ ਕੁੜੀਆਂ ਦੇ ਸਕੂਲ ਦਾਖ਼ਲੇ ਅਤੇ ਅਸਫਲ ਵਿਦਿਆਰਥੀਆਂ ਦੀਆਂ ਦਰਾਂ ਦੀ ਸਥਿਤੀ ਉਪਰ ਵਿਸਤਾਰ ਸਹਿਤ ਚਰਚਾ ਕਰੋ!
V. ਭਾਰਤ ਵਿੱਚ ਉਚੇਰੀ ਸਿਖਿਆ ਵਿੱਚ ਲਿੰਗ ਅਸਮਾਨਤਾਵਾਂ ਦਾ ਵਰਣਨ ਕਰੋ: ਅਜੇਹੀਆਂ ਅਸਮਾਨਤਾਵਾਂ ਨੂੰ ਘਟਾਉਣ ਲਈ ਸੁਝਾਅ ਦਿਓ।
ਯੂਨਿਟ-III
VI. ਭਾਰਤ ਵਿੱਚ ਔਰਤਾਂ ਦੇ ਪੋਸ਼ਕ ਸਵਾਸਥ ਦੀ ਕੀ ਸਥਿਤੀ ਹੈ? ਔਰਤਾਂ ਦੇ ਪੋਸ਼ਕ ਸਵਾਸਥ ਵਿੱਚ ਸੁਧਾਰ ਕਰਨ ਲਈ ਸਰਕਾਰ ਵਲੋਂ ਆਰੰਭੇ ਪ੍ਰੋਗ੍ਰਾਮਾਂ ਦਾ ਸੰਖਿਪਤ ਵਰਣਨ ਕਰੋ।
VII. ਪ੍ਰਜਣਨ ਸਵਾਸਥ ਲਈ ਜੀਵਨ-ਚੱਕਰ ਪਹੁੰਚ ਦੀ ਸਮੀਖਿਆ ਕਰੋ। ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਦੇ ਸਵਾਸਥ ਉਪਰ ਵਿਸ਼ੇਸ਼ ਕੇਂਦ੍ਰਿਤ ਕਰਦੇ ਹੋਏ ਚਰਚਾ ਕਰੋ!
ਯੂਨਿਟ-IV
VIII. ਕੰਮ ਦੀ ਪਰਿਭਾਸ਼ਾ ਸਮੇਂ ਦੇ ਬੀਤਣ ਨਾਲ ਕਿਵੇਂ ਬਦਲ ਗਈ ਹੈ? ਔਰਤਾਂ ਦੇ ਕਾਰਜ-ਬਲ ਦੀ ਭਾਗੀਦਾਰੀ ਦਰਾਂ ਲਈ ਇਸ ਦੇ ਸਿੱਟਿਆਂ ਦੀ ਵਿਆਖਿਆ ਕਰੋ।
IX. ਔਰਤਾਂ ਦਾ ਰੁਜ਼ਗਾਰ ਲਈ ਉਦਯੋਗਿਕ ਖੇਤਰ ਵਿੱਚ ਪ੍ਰਵੇਸ਼ ਕਰਨ ਨੂੰ ਦਰਪੇਸ਼ ਮੁਸ਼ਕਲਾਂ ਦਾ ਮੁੱਲਾਂਕਣ ਕਰੋ। ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਸੁਝਾਅ ਦਿਓ।
0 comments:
Post a Comment
North India Campus