M. A History 4th Semester
History and Historical Method (His-912)
Paper-II - Punjabi Medium
Time Allowed: Three Hours] [Maximum Marks: 80
(ਪੰਜਾਬੀ ਅਨੁਵਾਦ)
Note:
(1) Question No. 1 is compulsory. Attempt any ten questions in 25-30 words each. Each question carries 2 marks.
(2) Attempt any four essay-type questions, selecting at least one from each of Units I, II, III, and IV. Each question carries 15 marks.
1. (1) ਸਮਾਜਕ ਸ਼ਕਤੀਆਂ ਨੂੰ ਪਰਿਭਾਸ਼ਿਤ ਕਰੋ।
(2) ਇਤਿਹਾਸ ਅਤੇ ਵਿਗਿਆਨ ਵਿੱਚ ਦੋ ਸਮਾਨਤਾਵਾਂ ਦਾ ਉਲੇਖ ਕਰੋ।
(3) ਕੀ ਇਤਿਹਾਸਕ ਤੱਥ ਸ਼ੁੱਧ ਰੂਪ ਵਿੱਚ ਵਿਦਮਾਨ ਹੁੰਦੇ ਹਨ ? ਕਿਉਂ/ਕਿਉਂ ਨਹੀਂ ?
(4) ਇਤਿਹਾਸ ਵਿਗਿਆਨਕ ਕਿਉਂ ਹੈ ?
(5) ਇਤਿਹਾਸ ਵਿੱਚ ਕਾਰਨ ਮਹੱਤਵਪੂਰਨ ਕਿਉਂ ਹਨ ?
(6) ਕੀ ਇਤਿਹਾਸ ਬਾਹਰਮੁਖੀ ਹੈ ?
(7) ਇਤਿਹਾਸਕ ਘਟਨਾ ਜਾਂ ਸ਼ਖ਼ਸ਼ੀਅਤ ਲਈ ਮਹੱਤਵ ਜੋੜਨ ਦੀ ਕੀ ਲੋੜ ਹੈ ?
(8) ਮੌਖਿਕ ਇਤਿਹਾਸ ਨੂੰ ਪਰਿਭਾਸ਼ਿਤ ਕਰੋ।
(9) ਦੂਜੈਲੇ ਸ੍ਰੋਤ ਕਿਹੜੇ ਹਨ ਅਤੇ ਉਨ੍ਹਾਂ ਦੀ ਕੀ ਸਾਰਥਕਤਾ ਹੈ ?
(10) ਇਤਿਹਾਸ ਸਾਡੀਆਂ ਕੁਸ਼ਲਤਾਵਾਂ ਨੂੰ ਕਿਵੇਂ ਵਿਕਸਿਤ ਕਰਦਾ ਹੈ ?
(11) ਇਹ ਦਰਸਾਉਣ ਲਈ ਦੋ ਕਾਰਨ ਦਿਓ ਕਿ ਇਤਿਹਾਸ ਸਾਹਿਤ ਤੋਂ ਭਿੰਨ ਹੈ ?
(12) ਇਤਿਹਾਸ ਵਿੱਚ ਪ੍ਰਕਿਰਤੀ ਨੂੰ ਕਿਉਂ ਸ਼ਾਮਿਲ ਕੀਤਾ ਜਾਂਦਾ ਹੈ ?
(13) ਪ੍ਰਸ਼ਨ ਪੁੱਛਣਾ ਇਤਿਹਾਸਕਾਰ ਦੀ ਕਿਵੇਂ ਸਹਾਇਤਾ ਕਰਦਾ ਹੈ ?
(14) ਕੀ ਇਤਿਹਾਸਕਾਰ, ਸਮਾਜ ਦਾ ਹਿੱਸਾ ਹੁੰਦਾ ਹੋਇਆ, ਆਪਣੇ ਨਿਰਨਿਆਂ ਵਿੱਚ ਨਿਰਪੱਖ ਹੋ ਸਕਦਾ ਹੈ ?
(15) ਕੀ ਸਾਰੇ ਸਾਹਿਤਕ ਸ੍ਰੋਤ ਪ੍ਰਮਾਣਿਕ ਹਨ ?
ਯੂਨਿਟ-I
II. ਸਮਾਜ ਅਤੇ ਇਤਿਹਾਸਕਾਰ ਦੇ ਸੰਬੰਧ ਦਾ ਵਿਸ਼ਲੇਸ਼ਣ ਕਰੋ।
III. ਕੀ ਇਤਿਹਾਸ ਨੂੰ ਸਾਹਿਤ ਮੰਨਿਆ ਜਾ ਸਕਦਾ ਹੈ ? ਚਰਚਾ ਕਰੋ।
ਯੂਨਿਟ-II
IV. ਇਤਿਹਾਸਕਾਰ ਇਤਿਹਾਸ ਨੂੰ ਲਿਖਦੇ ਸਮੇਂ ਮੁੱਲ-ਨਿਰਨੇ ਕਿਵੇਂ ਕਰਦਾ ਹੈ ?
v. ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਕਿ ਇਤਿਹਾਸ ਕਾਰਨਾਂ ਦਾ ਅਧਿਐਨ ਹੈ ?
ਯੂਨਿਟ-III
VI, ਇਤਿਹਾਸਕਾਰ ਦੁਆਰਾ ਸਵਾਲ ਪੁੱਛਣ ਦੇ ਮਹੱਤਵ ਦੀ ਸਮੀਖਿਆ ਕਰੋ।
VI. ਸਾਹਿਤਕ ਸ੍ਰੋਤਾਂ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਦੀ ਸਮੱਸਿਆ ਉਪਰ ਚਰਚਾ ਕਰੋ।
ਯੂਨਿਟ-IV
VIII. ਇਤਿਹਾਸ ਵਿੱਚ ਸਾਹਿਤ ਦੀ ਸਾਰਥਕਤਾ ਦਾ ਮੁੱਲਾਂਕਣ ਕਰੋ।
IX. ਇਤਿਹਾਸ ਦੀ ਬੇਹਤਰ ਸਮਝ ਵਿੱਚ ਜਨ-ਸਾਂਖਿਅਕੀ ਅਤੇ ਅਰਥਸ਼ਾਸਤਰ ਕਿਵੇਸਹਾਇਕ ਹੋ ਸਕਦੇ ਹਨ ?
0 comments:
Post a Comment
North India Campus