B.Sc. (General) 4th Semester
Physical Education - Punjabi Medium
Paper-Physical Education
Time Allowed: Three Hours
Maximum Marks: 60
Note: - Attempt five questions in all including Question No. 1 which is compulsory and select one question from Units II—V.
ਯੂਨਿਟ-I
1. ਹੇਠ ਲਿਖੇ ਪ੍ਰਸ਼ਨਾਂ ਦੇ ਸੰਖਿਪਤ ਉੱਤਰ ਦਿਉ :
(ਉ) ਪਾਚਨ ਕਿਰਿਆ ਦੌਰਾਨ ਯੰਤ੍ਰਿਕ ਤਬਦੀਲੀਆਂ ਬਾਰੇ ਦੱਸੋ।
(ਅ) ਲਹੂ ਪ੍ਰਣਾਲੀ ਦੇ ਅੰਗਾਂ ਦੇ ਨਾਂ ਲਿਖੋ।
(ੲ) ਟੈਟਨਸ ਬਾਰੇ ਤੁਸੀਂ ਕੀ ਜਾਣਦੇ ਹੋ ?
(ਸ) ਹੱਠ ਯੋਗ ਦੇ ਸਿਧਾਂਤ ਲਿਖੋ।
(ਹ) ਔਰਤਾਂ ਅਤੇ ਪੁਰਸ਼ਾਂ ਲਈ ਲਾਨ-ਟੈਨਿਸ ਵਿੱਚ ਕਿੰਨੇ ਸੈਂਟ ਹੁੰਦੇ ਹਨ ?
(ਕ) ਖੇਡਾਂ ਦੌਰਾਨ ਲੱਗਣ ਵਾਲੀਆਂ ਆਮ ਚੋਣਾਂ ਬਾਰੇ ਲਿਖੋ।
ਯੂਨਿਟ-II
2. ਸਾਹ ਕਿਰਿਆ ਦਾ ਅਰਥ, ਸਾਹ ਕਿਰਿਆ ਦੀਆਂ ਕਿਸਮਾਂ ਅਤੇ ਸਾਹ ਕਿਰਿਆ ਪ੍ਰਣਾਲੀ ਦੇ ਅੰਗਾਂ ਬਾਰੇ ਵਿਸਥਾਰ ਨਾਲ ਲਿਖੋ।
3. ਪਾਚਨ ਪ੍ਰਣਾਲੀ ਦੇ ਮੁੱਖ ਅੰਗਾਂ ਬਾਰੇ ਅਤੇ ਪਾਚਨ ਪ੍ਰਣਾਲੀ ਦੇ ਕੰਮਾਂ ਬਾਰੇ ਲਿਖੋ।
ਯੂਨਿਟ-III
4. ਲਹੂ ਗੇੜ ਪ੍ਰਣਾਲੀ ਤੋਂ ਕੀ ਭਾਵ ਹੈ ? ਲਹੂ ਨਲੀਆਂ ਦੀਆਂ ਭਿੰਨ-ਭਿੰਨ ਕਿਸਮਾਂ ਬਾਰੇ ਵਿਸਥਾਰਪੂਰਵਕ ਲਿਖੋ।
5. ਹੀਮੋਗਲੋਬਿਨ ਕੀ ਹੁੰਦਾ ਹੈ ? ਲਹੂ ਦੇ ਚਿੱਟੇ ਅਤੇ ਲਾਲ ਕਣਾਂ ਦੇ ਮੁੱਖ ਕੰਮਾਂ ਬਾਰੇ ਲਿਖੋ।
ਯੂਨਿਟ-IV
6. ਟੈਨਿਸ ਦੇ ਚਾਰ ਮੁੱਢਲੇ ਕੌਸ਼ਲਾਂ ਅਤੇ ਚਾਰ ਮੇਜਰ ਟੂਰਨਾਮੈਂਟਾਂ ਬਾਰੇ ਲਿਖੋ। ਟੈਨਿਸ ਖੇਡ ਦੇ ਕੋਰਟ ਦਾ ਅੰਕਿਤ ਚਿੱਤਰ ਬਣਾਓ।
7. ਨੋਟ ਲਿਖੋ :
(ਉ) ਏਡਜ਼ ਕੀ ਹੈ ? ਇਸਦੇ ਕਾਰਨ ਅਤੇ ਉਪਚਾਰਾਤਮਕ ਉਪਾਅ ਲਿਖੋ।
(ਅ) ਯੋਗਾ ਦਾ ਕੀ ਅਰਥ ਹੈ ? ਯੋਗਾ ਕਿੰਨੇ ਕਿਸਮ ਦਾ ਹੁੰਦਾ ਹੈ ? ਵਿਸਥਾਰਪੂਰਵਕ ਲਿਖੋ।
ਯੂਨਿਟ-V
8. ਮੋਚ ਕੀ ਹੈ ? ਮੋਚ ਦੀਆਂ ਕਿਸਮਾਂ, ਕਾਰਨਾਂ, ਲੱਛਣ ਅਤੇ ਉਪਚਾਰਾਤਮਕ ਉਪਾਅ ਦੱਸੋ।
9. ਅਸਮਰੱਥਤਾ ਦੀ ਪਰਿਭਾਸ਼ਾ ਲਿਖੋ। ਅਸਮਰੱਥਤਾ ਪੈਦਾ ਕਰਨ ਵਾਲੇ ਅਲੱਗ-ਅਲੱਗ ਕਾਰਨਾਂ ਦਾ ਵਰਣਨ ਕਰੋ।
0 comments:
Post a Comment
North India Campus