M.A Punjabi 2nd Semester
Adhunik pachhmi kavi shastra ate viharak alochna
Paper: VI
Time Allowed: Three Hours [Maximum Marks: 80
ਨੋਟ :- ਪ੍ਰਸ਼ਨ ਪੱਤਰ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚੋਂ ਕੋਈ ਤਿੰਨ ਪ੍ਰਸ਼ਨ ਅਤੇ ਦੂਜੇ ਭਾਗ ਵਿਚੋਂ ਕੋਈ ਇਕ ਪ੍ਰਸ਼ਨ ਕਰੋ। ਤੀਸਰੇ ਭਾਗ ਵਿੱਚ ਸੰਖੇਪ ਉੱਤਰਾਂ ਵਾਲੇ ਬਾਰਾਂ ਪ੍ਰਸ਼ਨ ਪੁੱਛੇ ਗਏ ਹਨ। ਇਸ ਭਾਗ ਵਿਚੋਂ ਕੋਈ ਦਸ ਪ੍ਰਸ਼ਨ ਕਰਨੇ ਲਾਜ਼ਮੀ ਹਨ। ਸੰਖੇਪ ਉੱਤਰਾਂ ਵਾਲੇ ਪ੍ਰਸ਼ਨਾਂ ਦਾ ਉੱਤਰ 50 ਸ਼ਬਦਾਂ ਤੱਕ ਹੋਵੇ । ਪਹਿਲੇ ਭਾਗ ਵਿਚ ਹਰ ਪ੍ਰਸ਼ਨ 15 ਅੰਕਾ ਦਾ ਹੈ। ਦੂਸਰੇ ਭਾਗ ਵਿੱਚ ਪੁਛਿਆ ਗਿਆ ਪ੍ਰਸ਼ਨ ਵੀ 15 ਅੰਕਾਂ ਦਾ ਹੈ। ਤੀਜਾ ਭਾਗ, 20 ਅੰਕਾਂ ਦਾ ਹੈ।
ਭਾਗ-ਪਹਿਲਾ
1. ਰੂਸੀ ਰੂਪਵਾਦ ਦੇ ਮੂਲ ਸੰਕਲਪਾਂ ਬਾਰੇ ਵਿਸਥਾਰ-ਪੂਰਵਕ ਚਰਚਾ ਕਰੋ।
2. ਸੰਰਚਨਾਵਾਦ ਦੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਕਰੋ।
3. ਉੱਤਰ-ਸੰਰਚਨਾਵਾਦੀ ਸਾਹਿਤ ਸਿਧਾਂਤ ਦੇ ਮੂਲ ਸੰਕਲਪਾਂ ਬਾਰੇ ਚਰਚਾ ਕਰੋ।
4. ਮਾਰਕਸਵਾਦੀ ਸਾਹਿਤ ਸਿਧਾਂਤ ਦੇ ਪ੍ਰਸੰਗ ਵਿੱਚ ‘ਵਸਤੂ ਤੇ ਰੂਪ’ ਬਾਰੇ ਵਿਸਥਾਰ-ਪੂਰਵਕ ਚਰਚਾ ਕਰੋ।
5. ਮਾਰਕਸਵਾਦੀ ਸਾਹਿਤ ਸਿਧਾਂਤ ਦੇ ਮੂਲ ਸੰਕਲਪ ਸਪਸ਼ਟ ਕਰੋ।
6. ਨਵ-ਅਮਰੀਕੀ ਸਕੂਲ ਦੇ ਪ੍ਰਮੁੱਖ ਚਿੰਤਕਾਂ ਅਤੇ ਉਨ੍ਹਾਂ ਦੇ ਸਿਧਾਤਾਂ ਨਾਲ ਜਾਣ-ਪਛਾਣ ਕਰਵਾਓ।
ਭਾਗ-ਦੂਜਾ
7. ਕਿਸੇ ਇਕ ਦੀ ਵਿਹਾਰਕ ਸਮੀਖਿਆ ਕਰੋ :
ਲੱਗੀ ਨਜ਼ਰ ਪੰਜਾਬ ਨੂੰ
ਏਦੀ ਨਜ਼ਰ ਉਤਾਰੋ
ਲੈ ਕੇ ਮਿਰਚਾਂ ਕੌੜੀਆਂ
ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ
ਅੱਗ ਦੇ ਵਿੱਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ
ਏਦੀ ਨਜ਼ਰ ਉਤਾਰੋ
ਮਿਰਚਾਂ ਜ਼ਹਿਰੋਂ ਕੌੜੀਆਂ
ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ
ਵਿਹੜੇ ਵਿੱਚ ਬੜੀਆਂ
ਜਾਂ
8. ਆਪਣੀ ਜੀਵਨ ਕਹਾਣੀ ਲਿਖਣ ਦੀ ਗੁਸਤਾਖੀ ਮੈਂ ਕਦੇ ਨਾ ਕਰ ਸਕਦਾ, ਜੇ ਇਹ ਕਹਾਣੀ ਬਹੁਤੀ ਦੂਜਿਆਂ ਦੀ ਕਹਾਣੀ ਨਾ ਹੁੰਦੀ। ਮੇਰੇ ਆਪਣੇ ਪਾਸਿਓਂ ਇਹ ਨਾ ਤਾਂ ਅਸਾਧਾਰਨ ਯੋਗਤਾ ਦੀ ਕਹਾਣੀ ਹੈ, ਨਾ ਅਮੀਰ ਵਿਰਸੇ ਦੀ, ਤੇ ਨਾ ਕਿਸੇ ਨਮੂਨੇ ਦੀ ਨੇਕੀ ਦੀ। ਕੋਈ ਅਉਗਣ ਨਹੀਂ ਜਿਹੜਾ ਮੇਰੇ ਕਿਸੇ ਅਮਲ ਜਾਂ ਖਿਆਲ ਵਿੱਚ ਆਇਆ ਨਾ ਹੋਵੇ, ਸਿਵਾਏ ਕਿਸੇ ਦਾ ਦਿਲ ਦੁਖਾਣ ਦੀ ਇੱਛਾ ਦੇ। ਦਿਲ ਵੀ ਮੈਂ ਦੁਖਾਏ ਅਨੇਕਾਂ ਹੋਣਗੇ, ਪਰ ਦਿਲ ਦੁਖਾਣ ਦੀ ਇੱਛਾ ਨੇ ਮੈਨੂੰ ਕਦੇ ਛੋਹਿਆ ਨਹੀਂ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੀ ਯੋਗਤਾ ਸਾਧਾਰਨ ਨਾਲੋਂ ਜ਼ਰਾ ਵੀ ਉੱਚੀ ਨਹੀਂ, ਨਾ ਮੇਰੇ ਵਿੱਚ ਸਾਧਾਰਨ ਮਨੁੱਖ ਨਾਲੋਂ ਜ਼ਰਾ ਵੀ ਵਡੇਰੀ ਕੋਈ ਚੰਗਿਆਈ ਹੈ। ਫੇਰ ਏਨੇ ਸਾਰੇ ਪੰਨੇ ਆਪ ਨੂੰ ਪੜ੍ਹਨ ਦੀ ਖੇਚਲ ਮੈਂ ਕਿਉਂ ਦੇ ਰਿਹਾ ਹਾਂ ? ਸਿਰਫ ਏਸ ਲਈ ਕਿ ਜੇ ਇਹ ਕਹਾਣੀ ਆਪਣੀ ਸਮਝ ਕੇ ਮੈਂ ਨਾ ਹੀ ਲਿਖਾਂ ਤਾਂ ਕਿੰਨੇ ਹੀ ਬੜੇ ਮਿੱਠੇ, ਬੜੇ ਪਿਆਰੇ, ਬੜੇ ਚੰਗੇ ਲੋਕਾਂ ਦੀ ਕਹਾਣੀ ਅਣਲਿਖੀ ਰਹਿ ਜਾਏਗੀ।
ਭਾਗ-ਤੀਜਾ
(i) ਗਤੀਹੀਨ ਮੋਟਿਫ ਅਤੇ ਗਤੀਸ਼ੀਲ ਮੋਟਿਫ ਵਿੱਚ ਨਿਖੇੜਾ ਕਰੋ।
(ii) ਵਿਹਾਰਕ ਸਮੀਖਿਆ ਨਾਲ ਸੰਬੰਧਿਤ ਦੋ ਪੁਸਤਕਾਂ ਦੇ ਨਾਮ ਲਿਖੋ।
(iii) ਚਾਰ ਨਵ-ਮਾਰਕਸਵਾਦੀ ਆਲੋਚਕਾਂ ਦੇ ਨਾਮ ਲਿਖੋ।
(iv) ਸੰਤ ਸਿੰਘ ਸੇਖੋਂ ਦੀਆਂ ਦੋ ਪੁਸਤਕਾਂ ਦੇ ਨਾਮ ਲਿਖੋ।
(v) ਚਾਰ ਰੂਪਵਾਦੀ ਆਲੋਚਕਾਂ ਦੇ ਨਾਮ ਲਿਖੋ।
(vi) ਨੀਂਹ ਤੇ ਉਸਾਰ ਦਾ ਸੰਕਲਪ ਸਪੱਸ਼ਟ ਕਰੋ।
(vii) ਅੰਤਰੰਗ ਆਲੋਚਨਾ ਦੀ ਪਰਿਭਾਸ਼ਾ ਕਰੋ।
(vii) ਉਤਰ ਸੰਰਚਨਾਵਾਦ ਦੀਆਂ ਕੋਈ ਦੋ ਸਥਾਪਨਾਵਾਂ ਲਿਖੋ।
(ix) ਰੋਲਾਂ ਬਾਰਤ ਦੀ ਕਿਸੇ ਇਕ ਪੁਸਤਕ ਦਾ ਨਾਮ ਲਿਖੋ।
(x) ਚਿਹਨਕ ਅਤੇ ਚਿਹਨਤ ਵਿੱਚ ਅੰਤਰ ਸਪੱਸ਼ਟ ਕਰੋ।
(xi) ਟੈਰੀ ਈਗਲਟਨ ਦੀ ਕਿਸੇ ਇਕ ਪੁਸਤਕ ਦਾ ਨਾਮ ਲਿਖੋ।
(xii) ਤਣਾਉ ਸਿਧਾਂਤ ਕਿਸ ਦੀ ਦੇਣ ਹੈ ?
0 comments:
Post a Comment
North India Campus