M.A Punjabi 2nd Semester
Adhunik Punjabi Sahit Da Itihas
Paper: V
Time Allowed: Three Hours] [Maximum Marks: 80
ਨੋਟ :- ਪ੍ਰਸ਼ਨ ਪੱਤਰ ਵਿੱਚ ਤਿੰਨ ਭਾਗ ਹਨ। ਪਹਿਲੇ ਭਾਗ ਵਿਚੋਂ ਕੋਈ ਦੋ, ਭਾਗ A ਦੂਜੇ ਵਿਚੋਂ ਵੀ ਕੋਈ ਦੋ ਅਤੇ ਤੀਜੇ ਭਾਗ ਵਿੱਚੋਂ ਕੋਈ ਦਸ ਸਵਾਲਾਂ ਦੇ ਉੱਤਰ ਲਿਖੋ। ਭਾਗ ਤੀਜਾ ਦੇ ਸਵਾਲਾਂ ਦੇ ਉੱਤਰ 50-50 ਸ਼ਬਦਾਂ ਤੋਂ ਵੱਧ ਨਾ ਹੋਣ।
ਭਾਗ-ਪਹਿਲਾ
1. ਸੰਕ੍ਰਾਂਤੀ ਕਾਲ ਤੋਂ ਕੀ ਭਾਵ ਹੈ? ਪੰਜਾਬੀ ਸਾਹਿਤ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਇਹ ਕਦੋਂ ਆਰੰਭ ਹੁੰਦਾ ਹੈ ਅਤੇ ਇਸ ਕਾਲ ਦੇ ਸਾਹਿਤ ਦੇ ਬੁਨਿਆਦੀ ਸਰੋਕਾਰ ਕੀ ਹਨ ? ਵਿਚਾਰ ਕਰੋ।
2. ਸੰਕ੍ਰਾਂਤੀ ਕਾਲ ਦੀ ਪੰਜਾਬੀ ਵਾਰਤਕ ਅਤੇ ਪੱਤਰਕਾਰੀ ਦਾ ਸੰਖੇਪ ਪਰਿਚੈ ਦਿਉ।
3. 1901 ਤੋਂ 2000 ਈ. ਤੱਕ ਦੀ ਪੰਜਾਬੀ ਕਵਿਤਾ ਦੇ ਮੁੱਖ-ਮੁੱਖ ਵਿਕਾਸ ਪੜਾਅ ਕਿਹੜੇ-ਕਿਹੜੇ ਹਨ? ਚਰਚਾ ਕਰੋ।
4. ਵੀਹਵੀਂ ਸਦੀ ਦੀ ਨਵ ਰਹੱਸਵਾਦੀ ਕਵਿਤਾ ਦਾ ਇਤਿਹਾਸ ਉਲੀਕਦੇ ਹੋਏ ਇਸ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਾਓ।
ਭਾਗ-ਦੂਜਾ
5. ਹਰੇ ਇਨਕਲਾਬ ਤੋਂ ਬਾਅਦ ਪੰਜਾਬੀ ਨਾਵਲ ਵਿੱਚ ਕੀ ਪਰਿਵਰਤਨ ਆਉਂਦਾ ਹੈ ? ਦਲੀਲਾਂ ਅਤੇ ਉਦਾਹਰਣਾਂ ਸਹਿਤ ਸਪੱਸ਼ਟ ਕਰੋ।
6. ਪੰਜਾਬ ਸੰਕਟ ਸੰਬੰਧੀ ਲਿਖੀ ਗਈ ਪੰਜਾਬੀ ਕਹਾਣੀ ਦੀ ਸੰਖੇਪ ਜਾਣ ਪਛਾਣ ਕਰਾਉਂਦਿਆਂ ਇਸ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰੋ।
7. ਵੀਹਵੀਂ ਸਦੀ ਵਿੱਚ ਇਸਤਰੀ ਲੇਖਿਕਾਵਾਂ ਦੀਆਂ ਲਿਖੀਆਂ ਗਈਆਂ ਸਵੈਜੀਵਨੀਆਂ ਦਾ ਵਿਵਰਨ ਦੇਂਦੇ ਹੋਏ ਪੁਰਸ਼ ਲੇਖਕਾਂ ਦੀਆਂ ਸਵੈਜੀਵਨੀਆਂ ਨਾਲੋਂ ਵਿਲੱਖਣਤਾਵਾਂ ਬਿਆਨ ਕਰੋ।
8. ਆਰੰਭਲੇ ਪੰਜਾਬੀ ਨਾਟਕ ਅਤੇ ਰੰਗਮੰਚ ਬਾਰੇ ਵਿਸਤਾਰ ਵਿੱਚ ਚਰਚਾ ਕਰੋ।
ਭਾਗ-ਤੀਜਾ
9. ਕੋਈ ਦਸ ਸਵਾਲਾਂ ਦੇ ਉੱਤਰ ਲਿਖੋ :
(i) ਪੰਜਾਬੀ ਵਿਆਕਰਣ ਅਤੇ ਕੋਸ਼ਕਾਰੀ ਵਿੱਚ ਈਸਾਈ ਮਿਸ਼ਨਰੀਆਂ ਦੀ ਭੂਮਿਕਾ।
(ii) ਪੱਛਮੀ ਪ੍ਰਭਾਵ ਅਧੀਨ ਕਿਹੜੇ-ਕਿਹੜੇ ਵਾਰਤਕ ਰੂਪਾਕਾਰ ਪੰਜਾਬੀ ਵਾਰਤਕ ਵਿੱਚ ਲਿਖੇ ਜਾਣੇ ਆਰੰਭ ਹੋਏ ?
(iii) 1850-1900 ਈ. ਲਿਖੀ ਗਈ ਪਰੰਪਰਾਗਤ ਕਵਿਤਾ।
(iv) ਸਿੰਘ ਸਭਾ ਲਹਿਰ ਦੀ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਦੇਣ।
(v) ਗੁਰੂ ਨਾਨਕ ਦੇਵ ਜੀ ਸੰਬੰਧੀ ਲਿਖੇ ਗਏ ਚਾਰ ਮਹਾਂਕਵਿ ਕਿਹੜੇ-ਕਿਹੜੇ ਹਨ ਅਤੇ ਉਨ੍ਹਾਂ ਦੇ ਲੇਖਕ ਕੌਣ-ਕੌਣ ਹਨ ?
(vi) ਵੀਹਵੀਂ ਸਦੀ ਦੇ ਚਾਰ ਨਾਟਕਕਾਰਾਂ ਦੇ ਨਾਂ ਲਿਖੋ ਜੋ ਅਦਾਕਾਰ ਵੀ ਸਨ।
(vii) ਰੇਖਾ ਚਿੱਤਰ ਅਤੇ ਜੀਵਨੀ ਵਿੱਚ ਅੰਤਰ।
(vii) ਸਾਹਿਤ ਇਤਿਹਾਸ ਵਿੱਚ ਤੱਥਾਂ ਦਾ ਮਹੱਤਵ।
(ix) ਦੋ ਪਾਕਿਸਤਾਨੀ ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਦੋ-ਦੋ ਪੁਸਤਕਾਂ ਦੇ ਨਾਮ ਲਿਖੋ।
(x) ਗਿਆਨ ਪੀਠ ਇਨਾਮ ਪ੍ਰਾਪਤ ਕਰਨ ਵਾਲੇ ਦੋ ਪੰਜਾਬੀ ਲੇਖਕਾਂ ਦੇ ਨਾਂ ਲਿਖੋ।
(xi) ਪੰਜਾਬੀ ਕਿੱਸਾ ਕਾਵਿ ਦੇ ਵਿਗਠਨ ਦੇ ਮੁੱਖ ਕਾਰਣ।
(xii) ਚਾਰ ਮਾਰਕਸਵਾਦੀ ਪੰਜਾਬੀ ਆਲੋਚਕਾਂ ਦੇ ਨਾਂ ਲਿਖੋ।
0 comments:
Post a Comment
North India Campus