M.A Punjabi 4th Semester
Adhunik Virtantak Punjabi Kavita-2
Paper: XV
Time Allowed: Three Hours] [Maximum Marks: 80
ਨੋਟ :- ਇਸ ਪ੍ਰਸ਼ਨ ਪੱਤਰ ਦੇ ਪਹਿਲੇ ਭਾਗ ਵਿੱਚੋਂ ਇਕ, ਦੂਜੇ ਭਾਗ ਵਿੱਚੋਂ ਤਿੰਨ ਅਤੇ ਤੀਜੇ ਭਾਗ ਵਿਚੋਂ 10 ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਉ।
ਭਾਗ-ਪਹਿਲਾ
1. 1947 ਈ. ਤੋਂ ਬਾਅਦ ਰਚੀ ਗਈ ਪੰਜਾਬੀ ਕਵਿਤਾ ਦੀਆਂ ਮੁੱਖ ਪ੍ਰਵਿਰਤੀਆਂ/ਝੁਕਾਵਾਂ ਤੇ ਨੋਟ ਲਿਖੋ।
2. ਬਿਰਤਾਂਤਕ ਕਵਿਤਾ ਦੇ ਸਿਧਾਂਤਕ ਪੱਖ ਦੀ ਉਸਾਰੀ ਕਰਦੇ ਹੋਏ 1947 ਈ. ਤੋਂ ਬਾਅਦ ਰਚੀ ਗਈ ਬਿਰਤਾਂਤਕ ਕਵਿਤਾ ਦਾ ਉਲੇਖ ਕਰੋ।
ਭਾਗ-ਦੂਜਾ
3. ਸਿਮਰਤੀ ਦੇ ਕਿਰਨ ਤੋਂ ਪਹਿਲਾਂ ਦੇ ਦਾਰਸ਼ਨਿਕਾਂ ਪੱਖਾਂ ਦੀ ਨਿਸ਼ਾਨਦੇਹੀ ਕਰੋ।
4. ਸਿਮਰਤੀ ਦੇ ਕਿਰਨ ਤੋਂ ਪਹਿਲਾਂ ਦੇ ਆਧਾਰ ਤੇ ਡਾ. ਜਸਵੰਤ ਸਿੰਘ ਨੇਕੀ ਦੀ ਮਨੋਵਿਗਿਆਨਕ ਦ੍ਰਿਸ਼ਟੀ ਬਾਰੇ ਵਿਚਾਰ-ਵਿਮਰਸ਼ ਕਰੋ।
5. ਸਿਮਰਤੀ ਦੇ ਕਿਰਨ ਤੋਂ ਪਹਿਲਾਂ ਦੀਆਂ ਬਿਰਤਾਂਤਕ ਜੁਗਤਾਂ ਨੂੰ ਉਜਾਗਰ ਕਰੋ।
6. ਰੁੱਖ ਤੇ ਰਿਸ਼ੀ ਦੇ ਆਧਾਰ ਤੇ ਡਾ. ਹਰਿਭਜਨ ਸਿੰਘ ਦੀ ਫ਼ਲਸਫ਼ਿਕ ਦ੍ਰਿਸ਼ਟੀ ਬਾਰੇ ਵਿਚਾਰ ਕਰੋ।
7. “ਰੁੱਖ ਤੇ ਰਿਸ਼ੀ ਜਗਿਆਸੂ ਦੀ ਇਕ ਐਸੀ ਯਾਤਰਾ ਹੈ ਜਿਸਦਾ ਮਕਸਦ ਪਦਾਰਥਕ, ਸਰੀਰਕ ਅਤੇ ਮਨੋਵਿਗਿਆਨਕ ਅੰਤਰ ਵਿਰੋਧਾਂ ਵਿੱਚ ਗੁੰਮ ਗਈ ਹੋਂਦ ਦੇ ਅਰਥਾਂ ਨੂੰ ਪੁਨਰ ਸੁਰਜੀਤ ਕਰਨਾ ਹੈ`, ਵਿਚਾਰ ਕਰੋ।
8. ਰੁੱਖ ਤੇ ਰਿਸ਼ੀ ਦੀਆਂ ਕਾਵਿ-ਜੁਗਤਾਂ ਦਾ ਵਰਨਣ ਕਰੋ।
ਭਾਗ-ਤੀਜਾ
9. (i) ਬਿਰਤਾਂਤਕ ਕਵਿਤਾ ਦੀ ਪਰਿਭਾਸ਼ਾ ਦਿਓ।
(ii) ਕਥਾ ਅਤੇ ਕਥਾਨਕ ਵਿੱਚ ਅੰਤਰ ਕਰੋ।
(iii) ਕਵਿਤਾ ਵਿੱਚ ਕਲਪਨਾ ਦਾ ਕੀ ਮਹੱਤਵ ਹੈ ?
(iv) ਆਮ ਭਾਸ਼ਾ ਅਤੇ ਕਾਵਿ ਭਾਸ਼ਾ ਵਿੱਚ ਅੰਤਰ ਕਰੋ।
(v) ਪਿੱਛਲਝਾਤੀ ਜੁਗਤ ਤੋਂ ਕੀ ਭਾਵ ਹੈ ?
(vi) ਜਸਵੰਤ ਸਿੰਘ ਨੇਕੀ ਦੀਆਂ ਚਾਰ ਕਾਵਿ-ਪੁਸਤਕਾਂ ਦੇ ਨਾਂ ਲਿਖੋ।
(vii) ਸਿਮਰਤੀ ਦੇ ਕਿਰਨ ਤੋਂ ਪਹਿਲਾਂ ਦੇ ਸਿਰਲੇਖ ਤੋਂ ਕੀ ਭਾਵ ਹੈ ?
(Vi) ‘ਵਿਸ਼ਵਾਸ਼ਾਂ ਨਾਲ ਆਰੰਭੀ ਉਮਰ, ਮੈਂ ਭਰਮਾਂ ਨਾਲ ਨੇਪਰੇ ਚਾੜੀ ਹੈ, ਕਾਵਿ ਸਤਰ ਤੋਂ ਕੀ ਭਾਵ ਹੈ ?
(ix) ਰੁੱਖ ਤੇ ਰਿਸ਼ੀ ਦਾ ਅੰਤਰ-ਸੰਬੰਧ ਦਰਸਾਉ।
(x) ਰੁੱਖ ਤੇ ਰਿਸ਼ੀ ਨੂੰ ਕਿਹੜਾ ਸਰਵੋਤਮ ਪੁਰਸਕਾਰ ਪ੍ਰਾਪਤ ਹੋਇਆ ?
(xi) ‘ਜ਼ਿੰਦਗੀ ਆਪਣੇ ਤੋਂ ਦੂਰ, ਹੋਰ ਹੋਰ ਦੂਰ ਹੁੰਦੇ ਜਾਣ ਦਾ ਸਫ਼ਰ ਹੈ, ਕਾਵਿ-ਸਤਰ ਦੇ ਆਧਾਰ ਤੇ ਮਾਨਵੀਂ ਹੋਂਦ ਦੀ ਵਿਆਖਿਆ ਕਰੋ।
(xi) ਰੁੱਖ ਤੇ ਰਿਸ਼ੀ ਦੇ ਕਾਵਿ-ਸੁਹਜ ਬਾਰੇ ਸੰਖੇਪ ਟਿੱਪਣੀ ਕਰੋ।
(xii) ਮਹਾਂਕਾਵਿ ਦੀ ਪਰਿਭਾਸ਼ਾ ਲਿਖੋ।
0 comments:
Post a Comment
North India Campus