M.A Punjabi 2nd Semester
Madhkali Punjabi Kavi-2
Paper: VII
Time Allowed: Three Hours] [Maximum Marks: 80
ਨੋਟ :- ਪਹਿਲੇ ਭਾਗ ਵਿਚੋਂ ਇੱਕ ਪ੍ਰਸ਼ਨ ਹੱਲ ਕਰੋ ਅਤੇ ਦੂਜੇ ਭਾਗ ਵਿਚੋਂ ਤਿੰਨ ਪ੍ਰਸ਼ਨ ਕਰਨੇ ਲਾਜ਼ਮੀ ਹਨ। ਚਾਰਾਂ ਪ੍ਰਸ਼ਨਾਂ ਦੇ ਕੁਲ ਅੰਕ (15+45=60) ਹੋਣਗੇ। ਤੀਜੇ ਭਾਗ ਦੇ ਸਾਰੇ ਸੰਖੇਪ ਪ੍ਰਸ਼ਨ (50-50 ਸ਼ਬਦਾਂ ਵਿੱਚ) ਲਾਜ਼ਮੀ ਹਨ। ਤੀਜੇ ਭਾਗ ਦੇ ਕੁਲ ਅੰਕ 20 ਹਨ।
ਭਾਗ-ਪਹਿਲਾ
1. ਕਿਹੜੇ ਗੁਣਾਂ ਜਾਂ ਲੱਛਣਾਂ ਕਰਕੇ ਮੱਧਕਾਲੀ ਪੰਜਾਬੀ ਕਾਵਿ ਨੂੰ ਮੱਧਕਾਲੀ ਵਿਸ਼ੇਸ਼ਣ ਨਾਲ ਸੂਚਿਤ ਕੀਤਾ ਜਾਂਦਾ ਹੈ? ਦਲੀਲਾਂ ਸਹਿਤ ਉੱਤਰ ਦਿਉ।
2. ਮੱਧਕਾਲੀ ਪੰਜਾਬੀ ਬਿਰਤਾਂਤਕ ਕਾਵਿ ਰੂਪਾਂ ਬਾਰੇ ਜਾਣਕਾਰੀ ਦਿਓ।
ਭਾਗ-ਦੂਜਾ
3. ‘ਸੁਖਮਨੀ ਸਾਹਿਬ` ਵਿੱਚ ਸਿਮਰਨ, ਬਰ੍ਹਮ ਗਿਆਨੀ ਅਤੇ ਸਾਧ ਸੰਗਤ ਦੇ ਸੰਕਲਪਾਂ ਬਾਰੇ ਜੋ ਵਿਚਾਰ ਪੇਸ਼ ਕੀਤੇ ਗਏ ਹਨ, ਉਨ੍ਹਾਂ ਤੋਂ ਜਾਣੂ ਕਰਵਾਓ।
4. “ਸੁਖਮਨੀ ਸਾਹਿਬ ਦੀ ਕਾਵਿ ਭਾਸ਼ਾ ਵਿੱਚ ਇਕ ਉਚੇਚ ਨਜ਼ਰ ਆਉਂਦਾ ਹੈ ਜਿਸ ਨੇ ਇਸ ਵਿਚਲੇ ਸਰੋਚੀ ਤੱਤ ਅਤੇ ਅਲੰਕਾਰ ਸਿਰਜਣਾ ਵਿੱਚ ਖਾਸ ਭੂਮਿਕਾ ਨਿਹਾਰੀ ਹੈ। ਟਿਪਣੀ ਕਰੋ।
5. ਬੁਲ੍ਹੇ ਸ਼ਾਹ ਦਾ ਮਾਰਗ ਭਗਤੀ ਵਾਲਾ ਮਾਰਗ ਹੈ, ਇਸ ਲਈ ਉਸ ਦੀਆਂ ਕਾਫ਼ੀਆਂ ਉਪਰ ਭਗਤੀ ਕਾਵਿ ਦਾ ਹਲਕਾ ਜੇਹਾ ਪ੍ਰਭਾਵ ਵੀ ਵੇਖਣ ਨੂੰ ਮਿਲਦਾ ਹੈ। ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕਰੋ।
6. ਬੁਲ੍ਹੇ ਸ਼ਾਹ ਦੀ ਸਿੱਖਿਆ ਹਰ ਪ੍ਰਾਣੀ ਮਾਤਰ ਲਈ ਹੈ। ਕੇਵਲ ਮੁਸਲਮਾਨਾਂ ਲਈ ਨਹੀਂ ਹੈ। ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ? ਦਲੀਲਾਂ ਸਹਿਤ ਉੱਤਰ ਦਿਓ।
7. ਲਾਲ ਸਿਉ ਕਿ ਲਗਿ ਲਥੀ ਬੰਦੇ ਚੰਡੀ ਦੀ ਵਾਰ` ਨੂੰ ਪੰਜਾਬੀ ਬੀਰ ਕਾਵਿ ਦੀ ਪ੍ਰਤਿਨਿਧ ਰਚਨਾ ਮੰਨਿਆਂ ਗਿਆ ਹੈ। ਕਿਉਂ ? ਦਲੀਲਾਂ ਅਤੇ ਉਦਾਹਰਣਾਂ ਸਹਿਤ ਉੱਤਰ ਦਿਓ।
8. ‘ਚੰਡੀ ਦੀ ਵਾਰ` ਦੇ ਤਤਕਾਲੀ ਰਾਜਨੀਤਕ ਹਾਲਾਤ ਦੀ ਸਮੀਖਿਆ ਕਰਦੇ ਹੋਏ ਇਸਦੇ ਰਚਨਾ ਪ੍ਰਯੋਜਨ ਨੂੰ, ਮੂਲ ਪਾਠ ਵਿੱਚੋਂ ਉਦਾਹਰਣਾਂ ਦੇ ਕੇ, ਸਪੱਸ਼ਟ ਕਰੋ।
ਭਾਗ-ਤੀਜਾ
ਨੋਟ :- ਕੇਵਲ ਦਸਾਂ ਪ੍ਰਸ਼ਨਾਂ ਦੇ ਉੱਤਰ ਦਿਓ :
9. (i) ਮੱਧਕਾਲ ਦੀ ਅੰਤਲੀ ਸੀਮਾ ਰੇਖਾ ਕੀ ਹੈ ਅਤੇ ਕਿਉਂ ਹੈ ?
(ii) ਮੱਧਕਾਲੀ ਕਾਵਿ ਦੀਆਂ ਚਾਰ ਪ੍ਰਵਿਰਤੀਆਂ ਦੇ ਨਾਂ ਲਿਖੋ।
(iii) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਦੋ ਮੁੱਖ ਕਾਰਣ ਦੱਸੋ।
(iv) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਗੁਰੂ ਸਾਹਿਬ ਅਤੇ ਕਿਸ ਭਗਤ ਦੀ ਬਾਣੀ ਸਭ ਤੋਂ ਵੱਧ ਹੈ?
(v) ਕਾਵਿ ਅਤੇ ਧਾਰਮਿਕ ਕਾਵਿ ਵਿੱਚ ਅੰਤਰ ਕਰੋ।
(vi) ਅਸਟਪਦੀ ਕੀ ਹੁੰਦੀ ਹੈ ਅਤੇ ਸੁਖਮਨੀ ਸਾਹਿਬ ਵਿੱਚ ਕੁਲ ਕਿੰਨੀਆਂ ਅਸਟਪਦੀਆਂ ਹਨ ?
(vii) ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚ ਸਭ ਤੋਂ ਵੱਧ ਪ੍ਰਤੀਕ ਕਿਸ ਪ੍ਰੇਮ ਕਹਾਣੀ ਵਿੱਚੋਂ ਲਏ ਗਏ ਹਨ ਅਤੇ ਕਿਉਂ?
(viii) ਬੁਲ੍ਹੇ ਸ਼ਾਹ ਦਾ ਸਰਗਰਮ ਕਾਰਜ ਕਾਲ ਕੀ ਹੈ ਅਤੇ ਉਸ ਵਕਤ ਪੰਜਾਬ ਦੇ ਹਾਲਾਤ ਕਿਹੋ ਜਿਹੇ ਸਨ?
(ix) ਬੁਲ੍ਹੇ ਸ਼ਾਹ ਨੂੰ ਪੰਜਾਬੀ ਸੂਫ਼ੀ ਕਾਵਿ ਦੀ ਸਿਖਰ ਕਿਹਾ ਗਿਆ ਹੈ ਕਿਉਂ? ਬਹਿਸ ਕਰੋ।
(x) ‘ਚੰਡੀ ਦੀ ਵਾਰ ਵਿਚਲੇ ਪੰਜ ਪਾਤਰਾਂ ਦੇ ਨਾਂ ਲਿਖੋ।
(xi) ‘ਚੰਡੀ ਦੀ ਵਾਰ` ਦਾ ਇਕ ਹੋਰ ਨਾਂ ਦੱਸੋ।
(xii) ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਚਾਰ ਬਾਣੀਆਂ ਦੇ ਨਾਂ ਲਿਖੋ।
0 comments:
Post a Comment
North India Campus