B.A. /B.Sc. (General) 2nd Semester
History
Paper-History of India: 1200-1750 A.D.
Punjabi Medium
Time Allowed: Three Hours] [Maximum Marks: 90
ਨੋਟ :- (1) ਕੁੱਲ ਪੰਜ ਪ੍ਰਸ਼ਨ ਕਰੋ ।
(2) ਪ੍ਰਸ਼ਨ ਨੰਬਰ 1 ਲਾਜ਼ਮੀ ਹੈ।
(3) ਬਾਕੀ ਚਾਰ ਪ੍ਰਸ਼ਨਾਂ ਲਈ ਹਰੇਕ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਕਰੋ।
(4) ਪ੍ਰਾਈਵੇਟ ਵਿਦਿਆਰਥੀਆਂ ਲਈ ਉਹਨਾਂ ਦੁਆਰਾ ਥਿਊਰੀ ਪੇਪਰ ਵਿੱਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਅੰਤਰਿਕ ਮੁਲਾਂਕਣ ਦੇ ਸਥਾਨ ਤੇ ਪ੍ਰਸ਼ਨ ਪੱਤਰ ਦੇ ਅਧਿਕਤਮ ਅੰਕਾਂ ਤੱਕ ਅਨੁਪਾਤਿਕ ਰੂਪ ਤੋਂ ਵਧਾ ਦਿੱਤਾ ਜਾਵੇਗਾ।
1. ਹੇਠ ਲਿਖਿਆਂ ਵਿੱਚੋਂ ਕੋਈ ਨੌਂ ਪ੍ਰਸ਼ਨਾਂ ਦਾ ਉੱਤਰ ਦਿਉ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਹੋਵੇ। ਹਰੇਕ ਪ੍ਰਸ਼ਨ ਦੇ 2 ਅੰਕ ਹਨ :
(i) ਮਹੁੰਮਦ ਗੌਰੀ ਦੇ ਹਮਲਿਆਂ ਦੇ ਕੋਈ ਦੋ ਪ੍ਰਭਾਵ ਲਿਖੋ।
(ii) ਇਕਤਾ ਪ੍ਰਣਾਲੀ ਕੀ ਸੀ ?
(iii) ਬਲਬਨ ਦੀਆਂ ਆਰੰਭਿਕ ਮੁਸ਼ਕਲਾਂ ਤੇ ਨੋਟ ਲਿਖੋ।
(iv) ਮਹੁੰਮਦ-ਬਿਨ-ਤੁਗਲਕ ਦੁਆਰਾ ਜਾਰੀ ਸੰਕੇਤਕ ਮੁਦਰਾ ਬਾਰੇ ਤੁਸੀਂ ਕੀ ਜਾਣਦੇ
ਹੋ ?
(v) ਵਿਜੇਨਗਰ ਸਾਮਰਾਜ ਦਾ ਸਭ ਤੋਂ ਮਹਾਨ ਰਾਜਾ ਕੌਣ ਸੀ ? ਉਹ ਕਿਸ ਵੰਸ਼ ਨਾਲ
ਸੰਬੰਧ ਰੱਖਦਾ ਸੀ ?
(vi) ਬਾਬਰ ਦੇ ਭਾਰਤ ਤੇ ਹਮਲੇ ਸਮੇਂ ਪੰਜਾਬ ਤੇ ਮੇਵਾੜ ਦੇ ਸ਼ਾਸ਼ਕਾਂ ਦੇ ਨਾਮ ਲਿਖੋ।
(vii) ਸ਼ੇਰ ਸ਼ਾਹ ਸੂਰੀ ਦੁਆਰਾ ਹੰਮਾਯੂ ਵਿਰੁੱਧ ਲੜੇ ਦੋ ਯੁੱਧਾਂ ਦੇ ਨਾਂ ਦੱਸੋ।
(viii) ਮੁੱਖ ਸਦਰ ਤੇ ਮੁੱਖ ਕਾਜ਼ੀ ਦੇ ਕੀ ਕੰਮ ਸਨ ?
(ix) ਮਨਸਬਦਾਰੀ ਪ੍ਰਣਾਲੀ ਬਾਰੇ ਤੁਸੀਂ ਕੀ ਜਾਣੇ ਹੋ ?
(x) ਜਾਗੀਰਦਾਰੀ ਪ੍ਰਣਾਲੀ ਦੇ ਦੋ ਦੋਸ਼ ਦੱਸੋ।
(xi) ਔਰੰਗਜ਼ੇਬ ਦੀ ਦੱਖਣ ਨੀਤੀ ਦੇ ਦੋ ਮੁੱਖ ਉਦੇਸ਼ ਲਿਖੋ।
(xii) ਮੁਗਲ ਸਾਮਰਾਜ ਦੇ ਪਤਨ ਲਈ ਜ਼ਿੰਮੇਵਾਰ ਦੋ ਹਮਲਾਵਰਾਂ ਦੇ ਨਾਂ ਦੱਸੋ।
(xiii)ਪੁਰੰਧਰ ਦੀ ਸੰਧੀ ਕਦੋਂ ਤੇ ਕਿਸਦੇ ਵਿਚਕਾਰ ਹੋਈ ?
(xiv) ਦੋ ਪ੍ਰਸਿੱਧ ਸੂਫੀ ਸੰਤਾਂ ਦੇ ਨਾਂ ਲਿਖੋ।
(xv) ਭਗਤੀ ਅੰਦੋਲਨ ਦੀਆਂ ਚਾਰ ਵਿਸ਼ੇਸ਼ਤਾਵਾਂ ਦੱਸੋ।
ਯੂਨਿਟ-I
II. ਅਲਾਉਦੀਨ ਖਲਜੀ ਦੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਮਾਰਕੀਟ ਸੰਬੰਧੀ ਸੁਧਾਰਾਂ ਦਾ ਵਰਨਣ ਕਰੋ।
III. ਫ਼ਿਰੋਜ ਸ਼ਾਹ ਤੁਗਲਕ ਦੇ ਪ੍ਰਸ਼ਾਸਕੀ ਅਤੇ ਆਰਥਿਕ ਸੁਧਾਰਾਂ ਦਾ ਵੇਰਵਾ ਦਿਉ।
ਯੂਨਿਟ-II
IV. ਬਾਬਰ ਦੀ ਭਾਰਤ ਜਿੱਤ ਅਤੇ ਉਸਦੀ ਸਫ਼ਲਤਾ ਦੇ ਕਾਰਣਾਂ ਦਾ ਵਿਸਥਾਰਪੂਰਵਕ ਵਰਨਣ ਕਰੋ।
v. ਸ਼ੇਰ ਸ਼ਾਹ ਸੂਰੀ ਦੁਆਰਾ ਕਿਹੜੇ ਪ੍ਰਸ਼ਾਸਨਿਕ ਸੁਧਾਰ ਕੀਤੇ ਗਏ ?
ਯੂਨਿਟ-III
VI. ਮੁਗਲਾਂ ਦੇ ਕੇਂਦਰੀ ਤੇ ਤਕ ਪ੍ਰਸ਼ਾਸਨ ਦਾ ਵਿਸਥਾਰ ਸਹਿਤ ਵਰਨਣ ਕਰੋ।
VII. ਮੁਗਲ ਸਾਮਰਾਜ ਦੇ ਪਤਨ ਲਈ ਔਰੰਗਜ਼ੇਬ ਦੀ ਜ਼ਿੰਮੇਵਾਰੀ ਦਾ ਆਲੋਚਨਾਤਮਕ ਵਰਨਣ ਕਰੋ।
ਯੂਨਿਟ-IV
VIII. ਸ਼ਿਵਾਜੀ ਦੇ ਅਧੀਨ ਮਰਾਠਾ ਸ਼ਕਤੀ ਦੇ ਉਭਾਰ ਦਾ ਵਰਨਣ ਕਰੋ।
IX. ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ ਪੰਜ ਇਤਿਹਾਸਿਕ ਸਥਾਨ ਦਰਸਾਓ ਤੇ ਚਾਰ ਤੇ ਨੋਟ ਲਿਖੋ :
(i) ਆਗਰਾ
(ii) ਚਿਤੋੜ
(iii) ਲਖਨਊ
(iv) ਸੂਰਤ
(v) ਦੋਲਤਾਬਾਦ।
0 comments:
Post a Comment
North India Campus