B.A. /B.Sc. (General) 2nd Semester
MUSIC (Vocal)
Punjabi Medium
Paper-Theory
Time Allowed: Three Hours] [Maximum Marks: 45
ਨੋਟ :- ਕੁਲ ਪੰਜ ਪ੍ਰਸ਼ਨ ਕਰੋ, ਪਹਿਲੀ ਚਾਰ ਯੂਨਿਟਾਂ ਵਿੱਚ ਹਰੇਕ ਵਿੱਚੋਂ ਇੱਕ ਪ੍ਰਸ਼ਨ ਕਰੋ। ਯੂਨਿਟ V ਦਾ ਪ੍ਰਸ਼ਨ ਨੰਬਰ IX ਲਾਜ਼ਮੀ ਹੈ।
ਯੂਨਿਟ-I
I. ਨਾਦ ਕੀ ਹੈ ? ਨਾਦ ਦੀਆਂ ਕਿਸਮਾਂ ਦੀ ਉਦਾਹਰਣਾਂ ਸਹਿਤ ਵਿਆਖਿਆ ਕਰੋ।
II. ਪੰਡਿਤ ਭਾਤਖੰਡੇ ਦੀ ਥਾਟ ਪੱਧਤੀ ਬਾਰੇ ਤੁਸੀਂ ਕੀ ਜਾਣਦੇ ਹੋ ? ਇਸਦੇ ਮਹੱਤਵਪੂਰਨ ਲੱਛਣਾਂ ਦੀ ਵਿਆਖਿਆ ਕਰੋ।
ਯੂਨਿਟ-II
III. ਹੇਠ ਲਿਖੇ ਸੰਗੀਤਿਕ ਸ਼ਬਦਾਂ ਦੀ ਵਿਆਖਿਆ ਕਰੋ : ਮਾਤਰਾ, ਸਮ, ਤਾਲੀ, ਖਾਲੀ, ਵਿਭਾਗ, ਆਰੋਹ।
IV. ਇੱਕ ਗਾਇਕ ਦੇ ਗੁਣ ਅਤੇ ਦੋਸ਼ਾਂ ਦਾ ਵਰਨਣ ਕਰੋ।
ਯੂਨਿਟ-III
V. ਸੰਗੀਤ ਸਿੱਖਣ ਵਿੱਚ ਲੈਅ ਅਤੇ ਤਾਲ ਦਾ ਗਿਆਨ ਕਿਉਂ ਮਹੱਤਵਪੂਰਣ ਹੈ ? ਇਹਨਾਂ ਸ਼ਬਦਾਂ ਦਾ ਵਰਨਣ ਕਰੋ ।
VI. ਪੰਡਿਤ ਵਿਸ਼ਨੂੰ ਦਿਗੰਬਰ ਪਲੁਸਕਰ ਦਾ ਜੀਵਨ ਪਰਿਚੈ ਅਤੇ ਭਾਰਤੀ ਸੰਗੀਤ ਨੂੰ ਉਹਨਾਂ ਦਾ ਯੋਗਦਾਨ ਲਿਖੋ।
ਯੂਨਿਟ-IV
VI. ਰਾਗ ਦੇ ਸੰਖਿਪਤ ਵਿਵਰਣ ਨਾਲ ਆਪਣੇ ਪਾਠਕ੍ਰਮ ਵਿੱਚੋਂ ਇੱਕ ਵਿਲੰਬਿਤ ਖਿਆਲ ਦੀ ਨੋਟੇਸ਼ਨ ਲਿਖੋ।
VII. (ੳ) ਰਾਗ ਕਾਫ਼ੀ ਵਿੱਚ ਇੱਕ ਦਰੁਤ ਖਿਆਲ ਦੀ ਨੋਟੇਸ਼ਨ ਲਿਖੋ।
(ਅ) ਏਕਲ ਅਤੇ ਦੋਹਰੀ ਲੈਅਕਾਰੀਆਂ ਵਿੱਚ ਇੱਕਤਾਲ ਦੀ ਨੋਟੇਸ਼ਨ ਲਿਖੋ।
ਯੂਨਿਟ-V
(ਲਾਜ਼ਮੀ ਪ੍ਰਸ਼ਨ)
IX. ਤੇਰ੍ਹਾਂ ਛੋਟੇ ਪ੍ਰਸ਼ਨਾਂ ਵਿੱਚੋਂ ਕੋਈ ਨੌਂ ਪ੍ਰਸ਼ਨ ਕਰੋ :
(1) ਕੋਮਲ ਗਾ ਅਤੇ ਨੀ ਸਵਰਾਂ ਦੀ ਵਰਤੋਂ ਨਾਲ ਇੱਕ ਅਲੰਕਾਰ ਲਿਖੋ।
(2) ਵਿਲੰਬਿਤ ਅਤੇ ਦਰੁਤ ਖਿਆਲ ਦੇ ਨਾਲ ਵਜਾਏ ਜਾਣ ਵਾਲਾ ਇੱਕ ਤਾਲ ਲਿਖੋ।
(3) ਅੱਠ ਮਾਤਰਾ ਵਾਲੇ ਇੱਕ ਤਾਲ ਦਾ ਠੇਕਾ ਲਿਖੋ।
(4) ਆਧੁਨਿਕ ਕਾਲ ਦੇ ਦੋ ਸੰਗੀਤ ਵਿਦਵਾਨਾਂ ਦਾ ਨਾਮ ਲਿਖੋ।
(5) ਆਧੁਨਿਕ ਕਾਲ ਦੇ ਦੋ ਸ਼ਾਸਤਰੀ ਗਾਇਕਾਂ ਦੇ ਨਾਮ ਲਿਖੋ।
(6) ਪੰਡਿਤ ਭਾਤਖੰਡੇ ਦੁਆਰਾ ਲਿਖਿਤ ਦੋ ਸੰਗੀਤ ਗ੍ਰੰਥਾਂ ਦੇ ਨਾਮ ਲਿਖੋ।
(7) ਇੱਕ ਗਾਇਕ ਦੇ ਦੋ ਗੁਣ-ਦੋਸ਼ ਲਿਖੋ।
(8) ਲੈਅ ਦੀਆਂ ਤਿੰਨ ਕਿਸਮਾਂ ਦੇ ਨਾਂ ਲਿਖੋ।
(9) ਦੋ ਆਸ਼ਰੈ (Ashya) ਰਾਗਾਂ ਦੇ ਨਾਮ ਲਿਖੋ ।
(10) ਅਹਤ ਨਾਦ (30 ਸ਼ਬਦ) ਕੀ ਹੈ ?
(11) ਰਾਗ ਕਾਫ਼ੀ ਦੀ ਪਕੜ ਲਿਖੋ।
(12) ਰਾਗ ਯਮਨ ਦਾ ਗਾਇਨ ਸਮਾਂ ਲਿਖੋ।
(13) ਪੰਡਿਤ ਵਿਸ਼ਨੂੰ ਦਿਗੰਬਰ ਪਲੁਸਕਰ ਦੁਆਰਾ ਸ਼ੁਰੂ ਕੀਤੇ ਗਏ ਸੰਗੀਤ ਸਕੂਲ ਦਾ ਨਾਮ ਲਿਖੋ।
0 comments:
Post a Comment
North India Campus