BBA-Bachelor of Business Administration 2nd Semester
Punjabi
Paper-BBA121A
Time Allowed: Three Hours] [[Maximum Marks: 45
ਨੋਟ :- (1) ਸਾਰੇ ਪ੍ਰਸ਼ਨ ਲਾਜ਼ਮੀ ਹਨ।
(2) ਇੱਕ ਪ੍ਰਸ਼ਨ ਦੇ ਸਾਰੇ ਭਾਗ ਇਕੱਠੇ ਇੱਕੋ ਜਗ੍ਹਾ ਕੀਤੇ ਜਾਣ।
1. ਹੇਠ ਲਿਖੇ ਕਾਵਿ-ਬੰਦਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
(ਉ) ਜੋ ਪ੍ਰੇਮ-ਨਦੀ ਵਿੱਚ ਪਹਿਲਾਂ ਪਏ,
ਤੇ ਸਜਨੀ ਦਾ ਜਾਇਜ਼ਾ ਨਾ ਲਏ
ਤੇ ਜਿਸ ਨੂੰ ਰੂਹ ਦੀ ਉਹ ਮਲਕਾ
ਨਾ ਆਪਣੀ ਸਗਲੀ ਪ੍ਰੀਤ ਦਏ
ਤਾਂ ਏਨਾ ਤਾਂ ਮੰਨਦੀ ਏਂ ਤੂੰ
ਕਿ ਐਸੇ ਜੀਵਨ ਦਾ ਜਿਉਣਾ
ਪਲ ਪਲ ਦਾ ਆਤਮ-ਘਾਤ ਹੈ ਨਾ !
(ਅ) ਜੋ ਬਦੇਸਾਂ ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁੱਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
2. ਕਿਸੇ ਇੱਕ ਕਵਿਤਾ ਦਾ ਸਾਰ ਜਾਂ ਕੇਂਦਰੀ ਭਾਵ ਲਿਖੋ :
(ਉ) ਸੇਜ ਸੁਖਾਲੀ ਹਰਿਭਜਨ ਸਿੰਘ)
(ਅ) ਧਰਮੀ ਬਾਬਲਾ' (ਸ਼ਿਵ ਕੁਮਾਰ ਬਟਾਲਵੀ)
(ੲ) ਧਰਤੀ ਮਾਤਾ ਬਾਵਾ ਬਲਵੰਤ)
(ਸ) ਖਤਾਂ ਦੀ ਉਡੀਕ (ਸੁਰਜੀਤ ਪਾਤਰ)
3. ਕਿਸੇ ਇੱਕ ਕਹਾਣੀ ਦਾ ਸਾਰ ਲਿਖੋ :
(ਉ) ਕਬਰਾਂ ਚੋਂ ਸਿਵਿਆਂ ਨੂੰ (ਰਘਵੀਰ ਢੰਡ)
(ਅ) ਇੱਕੀਵੀਂ ਸਦੀ (ਗੁਰਬਚਨ ਸਿੰਘ ਭੁੱਲਰ)
4. ਕਿਸੇ ਇੱਕ ਦੇ ਜੀਵਨ, ਰਚਨਾ ਤੇ ਯੋਗਦਾਨ ਬਾਰੇ ਲਿਖੋ :
(ਉ) ਸ਼ਿਵ ਕੁਮਾਰ ਬਟਾਲਵੀ
(ਅ) ਗੁਰਦਿਆਲ ਸਿੰਘ।
5. ਕਾਲਜ ਵਿੱਚ ਲਗਾਏ ਗਏ “ਖੂਨਦਾਨ ਕੈਂਪ’ ਸੰਬੰਧੀ ਪ੍ਰੈਸ ਨੋਟ ਲਿਖੋ।
ਜਾਂ
ਤੁਸੀਂ ਇੱਕ ਬਿਊਟੀ ਪਾਰਲਰ ਖੋਲ੍ਹਿਆ ਹੈ, ਇਸ ਬਾਰੇ ਅਖਬਾਰ ਵਿੱਚ ਦੇਣ ਲਈ ਇਸ਼ਤਿਹਾਰ ਲਿਖੋ।
6. ਵਿਸਰਾਮ ਚਿੰਨ੍ਹ ਲਾਉ :
ਅੰਤਿਮ ਇਸ਼ਨਾਨ ਵਾਧੂ ਦੀ ਰਸਮ ਹੈ ਭਾਈ ਸਾਹਿਬ ਮਿੱਟੀ ਨੂੰ ਨਹਾਉ ਜਾਂ ਨਾ ਨਹਾਉ ਕੀ ਫਰਕ ਪੈਂਦਾ ਹੈ ਅਹੂਜਾ ਨੇ ਭਰੇ ਮਨ ਨਾਲ ਕਿਹਾ
7. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਅੱਠ ਦੇ ਪੰਜਾਬੀ ਰੂਪ ਲਿਖੋ :
(i) Index of Profit
(ii) Jobber
(iii) Ledger
(iv) Marketable Goods
(v) Mortgage
(vi) Payable Accounts
(vii) Real Wages
(viii) Revenue
(ix) Tariff
(x) Yield.
0 comments:
Post a Comment
North India Campus