B.A. - B.Sc. (General) 1st Semester Examination
Punjabi
Paper: Elective
Time: 3 Hours]. [Max. Marks: 90
Note:- (i) ਸਾਰੇ ਉੱਤਰ-ਪ੍ਰਸ਼ਨ-ਪੱਤਰ ਅਨੁਸਾਰ ਕ੍ਰਮਵਾਰ ਹੱਲ ਕੀਤੇ ਜਾਣ।
(ii) ਸਵਾਲਾਂ ਦੇ ਉੱਤਰ ਭਾਵ-ਪੂਰਤ ਅਤੇ ਸਪਸ਼ਟ ਹੋਣ।
(iii) ਲਿਖਾਈ ਸਾਫ ਅਤੇ ਸ਼ੁੱਧ ਹੋਣੀ ਚਾਹੀਦੀ ਹੈ।
1. ਓ) ਹੇਠ ਲਿਖੇ ਕਾਵਿ-ਟੋਟਿਆਂ ਵਿਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਹੁਣ ਵੀ ਜਦ ਫ਼ਿਕਰਾਂ ਦਾ ਪਾਣੀ,
ਗਮਾਂ ਦੁੱਖਾਂ ਹੰਝੂਆਂ ਦਾ ਪਾਣੀ ਚੜਦਾ ਆਵੇ ਲੱਕ ਲੱਕ ਤਾਣੀ,
ਗਲ ਗਲ ਤਾਣੀ ਸਿਰ ਸਿਰ ਤਾਣੀ,
ਝੱਗ ਵਗਾਂਦਾ, ਪੈਰ ਉਖੜਦਾ,
ਸਿਰ ਤੇ ਚੁੱਕੀ ਪੰਡ ਘਾਹ ਦੀ
ਪੈਲਾਂ ਪਾਂਦੀ, ਝੋਲੇ ਖਾਂਦੀ
ਵੀਰਾਂ ਜੀਨਾਂ ਰਹੇ ਬੁਲਾਂਦੀ,
ਆ ਕੇ ਫੜ ਲਏ ਮੇਰੀ ਬਾਂਹ
ਰਾਮ ਲਹਿਰਾਂ ਵਿੱਚ ਘੇਰੀ ਬਾਂਹ
ਤੇ ਧੂੰਹਦੀ ਧੂੰਹਦੀ ਲਾ ਜਾਏ ਮੈਨੂੰ ਪਾਰ
ਤੇ ਉਸ ਕੂੜੀ ਪੋਠੋਹਾਰ ਦੀ।
ਜਾਂ
ਹਨੇਰੇ ਦਾ ਪਿੰਡਾ ਜਿਉਂ ਤਾਪ ਵਿੱਚ ਸੂਕੇ
ਤੇ ਤਾਪ ਦੀ ਘੂਕੀ ਦੇ ਵਿੱਚ
ਹਰ ਮਜ਼ਹਬ ਬਰੜਾਵੇ
ਹਰ ਫਲਸਫਾ ਲੰਗਾਵੇ
ਹਰ ਨਜ਼ਮ ਥਥਲਾਵੇ
ਆਖਣਾ ਚਾਹਵੇ
ਕਿ ਹਰ ਸਲਤਨਤ
ਸਿੱਕੇ ਦੀ ਹੁੰਦੀ ਹੈ,
ਬਾਰੂਦ ਦੀ ਹੁੰਦੀ ਐ
ਤੇ ਹਰ ਜਨਮ ਪੱਤਰੀ
ਆਦਮ ਦੇ ਜਨਮ ਦੀ
ਇੱਕ ਝੂਠੀ ਗਵਾਹੀ ਦੇਂਦੀ ਹੈ।
(ਅ) ਹੇਠ ਲਿਖੇ ਟੋਟਿਆਂ ਵਿਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਸਬਰ ਦੀ ਵੀ ਕੋਈ ਹੱਦ ਹੁੰਦੀ ਏ, ਇਸੇ ਉਡੀਕ ਵਿੱਚ ਮੈਂ
ਸੋਨੇ ਵਰਗੀ ਜਵਾਨੀ ਗਾਲ ਦਿੱਤੀ ਏ। ਨਾਲੇ ਆ ਕੇ
ਕਿਹੜਾ ਉਸ ਮੈਨੂੰ ਤਖ਼ਤ ਉੱਤੇ ਬਿਠਾ ਦੇਣਾ ਏ। ਉਹੋ ਮਾਰ
ਕੁਟਾਈ ਹੋਣੀ ਏ।
ਜਾਂ
ਜੇ ਧਰਮ ਬਾਹਰੀ ਪਹਿਰਾਵੇ, ਵਿਖਾਵੇ ਤੇ ਕਰਮ-ਕਾਂਡਾ ਨਾਲ ਜੁੜਿਆਂ ਹੋਇਐ ਤਾਂ ਇਹ ਕਲ੍ਹ ਮੁਸਲਮਾਨ ਤੇ ਅੱਜ ਸਿੱਖ ਹਠ। ਜੇ ਧਰਮ ਦਾ ਅਰਥ ਮਨੁੱਖਤਾਂ ਨੂੰ ਪਿਆਰ ਮੁਹੱਬਤ ਦੀ ਲੜੀ ਵਿੱਚ ਪਰੋਣੈ, ਤਾਂ ਇਹ ਹਿੰਦੂ ਵੀ ਹਨ, ਸਿੱਖ ਵੀ ਹਨ ਤੇ ਮੁਸਲਮਾਨ ਵੀ ਹਨ ਤੇ ਸਭ ਤੋਂ ਉੱਤੇ ਇਨਸਾਨ ਵੀ ਹਨ।
(ਉ) ਕਿਸੇ ਇੱਕ ਕਵਿਤਾ ਦਾ ਵਿਸ਼ਾ-ਵਸਤੂ / ਥੀਮ ਲਿਖੋ :
(i) “ਲੂਣਾ-ਈਰਾ' (ਸ਼ਿਵ ਕੁਮਾਰ ਬਟਾਲਵੀ
(ii) ‘ਇੱਛਾਬਲ ਤੇ ਡੂੰਘੀਆਂ ਸ਼ਾਮਾਂ (ਭਾਈ ਵੀਰ ਸਿੰਘ
(ਅ) ਤਾਸ਼ ਦੀ ਬਾਜ਼ੀ ਇਕਾਂਗੀ ਦਾ ਵਿਸ਼ਾ-ਵਸਤੂ ਲਿਖੋ।
ਜਾਂ
“ਅੰਨੇ-ਭਾਣੇ ਇਕਾਂਗੀ ਦੀ ਸਾਹਿਤਕ ਆਲੋਚਨਾ ਕਰੋ।
3. ਹੇਠ ਲਿਖੇ ਅੱਠ ਪ੍ਰਸ਼ਨਾਂ ਵਿੱਚੋਂ ਪੰਜ ਪ੍ਰਸ਼ਨਾਂ ਦੇ ਉੱਤਰ ਦਿਉ। ਦੋ ਪ੍ਰਸ਼ਨ ਕਵਿਤਾ ਭਾਗ ਵਿੱਚੋਂ ਤੇ ਦੋ ਪ੍ਰਸ਼ਨ ਇਕਾਂਗੀ ਭਾਗ ਵਿਚੋਂ ਕਰਨੇ ਲਾਜ਼ਮੀ ਹਨ, ਪੰਜਵਾਂ ਪ੍ਰਸ਼ਨ ਕਿਸੇ ਵੀ ਭਾਗ ਵਿੱਚੋਂ ਕੀਤਾ ਜਾ ਸਕਦਾ ਹੈ :
ਕਵਿਤਾ ਭਾਗ
(i) ‘ਜਵਾਨ ਪੰਜਾਬ ਦੇ ਕਵਿਤਾ ਵਿੱਚ ਕਵੀ ਨੇ ਪੰਜਾਬੀ ਨੌਜਵਾਨਾਂ ਦੇ ਸੁਭਾਅ ਦੀਆਂ ਕਿਹੜੀਆਂ-ਵਿਸ਼ੇਸ਼ਤਾਵਾਂ ਦੱਸੀਆਂ ਹਨ ?
(ii) ‘ਖਿਆਲੀ-ਆਜ਼ਾਦੀ ਕਵਿਤਾ ਦਾ ਕੇਂਦਰੀ ਭਾਵ ਲਿਖੋ।
(iii) ‘ਦੁਨੀਆਂ' ਕਵਿਤਾ ਵਿੱਚ ਕਵੀ ਅਨੁਸਾਰ ਦੁਨੀਆਂ ਅਸਲ ਵਿੱਚ ਕੀ ਹੈ ?
(iv) ‘ਫੈਸਲਾ ਕਵਿਤਾ ਵਿੱਚ ਕਵੀ ਕੀ ਫੈਸਲਾ ਲੈਂਦਾ ਹੈ ਤੇ ਸ਼ਾਸਕ ਵਰਗ ਨੂੰ ਕੀ ਫੈਸਲਾ ਸੁਣਾਉਂਦਾ ਹੈ ?
ਇਕਾਂਗੀ ਭਾਗ
(v) ਮਨ ਦੀਆਂ ਮਨ ਵਿੱਚ ਇਕਾਂਗੀ ਕਿਹੜੀ ਸਮੱਸਿਆਂ ਨੂੰ , ਪੇਸ਼ ਕਰਦੀ ਹੈ ਤੇ ਇਸ ਰਾਹੀਂ ਕੀ ਪ੍ਰੇਰਨਾ ਮਿਲਦੀ ਹੈ ?
(vi) ਬਸੰਤ ਰਾਮ ਅਮੀਰਾਂ ਤੇ ਕਾਰਖਾਨੇਦਾਰਾਂ ਤੇ ਵਿਅੰਗ ਕਰਦਿਆਂ ਕੀ ਕਹਿੰਦਾ ਹੈ ?
(vii) 'ਤਾਸ਼ ਦੀ ਬਾਜ਼ੀ ਇਕਾਂਗੀ ਤੋਂ ਕੀ ਸਿੱਖਿਆ ਮਿਲਦੀ ਹੈ ?
(vii) ‘ਅੰਨ੍ਹੇ-ਨਿਸ਼ਾਨਚੀ ਇਕਾਂਗੀ ਦਾ ਉਦੇਸ਼ ਕੀ ਹੈ ?
4. ਹੇਠ ਲਿਖੇ ਪ੍ਰਸ਼ਨਾਂ ਵਿਚੋਂ ਚਾਰ ਦੇ ਉੱਤਰ ਦਿਉ :
(i) ਭਾਈ ਵੀਰ ਸਿੰਘ ਦੁਆਰਾ ਰਚੇ ਗਏ ਨਾਵਲਾਂ ਦੇ ਨਾਂ ਲਿਖੋ।
(ii) ਪ੍ਰੋ ਪੂਰਨ ਸਿੰਘ ਦੀ ਪੰਜਾਬੀ ਕਵਿਤਾ ਨੂੰ ਮੌਲਿਕ ਦੇਣ ਕੀ ਹੈ?
(iii) ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਕਦੋਂ ਤੇ ਕਿਸ ਕਵੀ ਦੀ ਰਚਨਾ ਨਾਲ ਬੱਝਿਆ ?
(iv) ਅੰਮ੍ਰਿਤਾ ਪ੍ਰੀਤਮ ਨੂੰ ਕਿਹੜੇ-ਕਿਹੜੇ ਮਾਨ-ਸਨਮਾਨ ਪ੍ਰਾਪਤ ਹੋਏ ?
(v) ਪੰਜਾਬੀ ਦੇ ਚਾਰ ਸ਼ਤਾਬਦੀ ਨਾਟਕਾਂ ਤੇ ਉਨ੍ਹਾਂ ਦੇ ਲੇਖਕਾਂ ਦੇ ਨਾਂ ਲਿਖੋ ?
(vi) ਬਲਵੰਤ ਗਾਰਗੀ ਦੇ ਪੰਜ ਨਾਟਕਾਂ ਦੇ ਨਾਂ ਲਿਖੋ। ਬਲਵੰਤ ਗਾਰਗੀ ਨੂੰ ਕਿਸ ਪੁਸਤਕ ਤੇ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ?
5. ਭਾਸ਼ਾ ਦੀ ਪ੍ਰੀਭਾਸ਼ਾ ਅਤੇ ਵਿਸ਼ੇਸ਼ਤਾਵਾਂ ਲਿਖੋ।
ਜਾਂ
ਪੰਜਾਬੀ ਭਾਸ਼ਾ ਦੀਆਂ ਉਹ ਕਿਹੜੀਆਂ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਰਕੇ ਪੰਜਾਬੀ ਇੱਕ ਵੱਖਰੀ ਭਾਸ਼ਾ ਮੰਨੀ ਜਾਂਦੀ ਹੈ।
6. ਹੇਠ ਲਿਖੇ ਸਾਹਿਤ ਰੂਪਾਂ ਵਿੱਚੋਂ ਕਿਸੇ ਇੱਕ ਦੀ ਪ੍ਰੀਭਾਸ਼ਾ ਅਤੇ ਤੱਤ ਲਿਖੋ :
(i) ਗਜ਼ਲ
(ii) ਕਵਿਤਾ
0 comments:
Post a Comment
North India Campus