BBA - Bachelor of Business Administration
1st Semester Examination
Punjabi
Paper: BBA101-A
Time: 3 Hours] [Max. Marks: 45
Note: - (1) ਪ੍ਰਸ਼ਨਾਂ ਦੇ ਉੱਤਰ ਤਰਤੀਬ ਅਨੁਸਾਰ ਦਿਉ।
(ii) ਉੱਤਰ ਢੁੱਕਵੇਂ ਅਤੇ ਭਾਵ-ਪੂਰਨ ਹੋਣ।
Download "Punjabi" PDF Question paper
1. ਨਿਮਨਲਿਖਿਤ ਕਾਵਿ-ਵਨਗੀਆਂ ਵਿਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
(ੳ) ਉਏ ! ਮਜੂਰ ਚੰਗੇ ਲਗਦੇ,
ਨਿੱਕੇ ਨਿੱਕੇ ਖਿਆਲ ਇਨ੍ਹਾਂ ਦੇ,
ਉਨ੍ਹਾਂ ਵਿਚ ਢਲੀਆਂ ਇਨ੍ਹਾਂ ਦੀਆਂ ਜ਼ਿੰਦਗੀਆਂ,
ਸਾਦੇ ਸਾਦੇ ਚਿਹਰੇ, ਬੇਨਿਕਾਬ ਜਿਹੇ,
ਨ ਛੁਪਦੇ ਨ ਛੂਪਾਂਦੇ ਕੁਝ ਆਪਣਾ।
(ਅ) ਛੱਡ ਦੇ, ਚੂੜੇ, ਵਾਲੀਏ ਕੁੜੀਏ।
ਛੱਡ ਦੇ, ਸੋਨੇ-ਲੱਦੀਏ ਪਰੀਏ।
ਛੱਡ ਦੇ, ਛੱਡ ਦੇ ਮੇਰੀ ਬਾਂਹ।
ਮੈਂ ਨਹੀਂ ਰਹਿਣਾ ਤੇਰੇ ਗਿਰਾਂ।
2. ਕਿਸੇ ਇੱਕ ਕਵਿਤਾ ਦਾ ਸਾਰ ਜਾਂ ਕੇਂਦਰੀ ਭਾਵ ਲਿਖੋ :
(ਉ) ਕੋਲੋਂ ਦੇ ਗਲ ਲੱਗੀ ਵੇਲ (ਭਾਈ ਵੀਰ ਸਿੰਘ)
(ਅ) ਵਿਸਾਖੀ ਦਾ ਮੇਲਾ (ਧਨੀ ਰਾਮ ਚਾਤ੍ਰਿਕ)
(ੲ) ਅਧਵਾਟੇ ( ਪ੍ਰੋ. ਮੋਹਨ ਸਿੰਘ)
(ਸ) ਰਾਤ ਮੇਰੀ ਜਾਗਦੀਲ (ਅੰਮ੍ਰਿਤਾ ਪ੍ਰੀਤਮ)
3. ਕਿਸੇ ਇੱਕ ਕਹਾਣੀ ਦਾ ਸਾਰ ਲਿਖੋ :
(ਉ) ਜ਼ੀਨਤ ਆਪਾ (ਕਰਤਾਰ ਸਿੰਘ ਦੁੱਗਲ)
(ਅ) ਗੋਈ (ਪ੍ਰੇਮ ਪ੍ਰਕਾਸ਼)
4. ਨਿਮਨਲਿਖਿਤ ਵਿਚੋਂ ਕਿਸੇ ਇੱਕ ਦੇ ਜੀਵਨ, ਰਚਨਾ ਤੇ ਯੋਗਦਾਨ ਤੇ ਚਾਨਣਾ ਪਾਓ :
(ੳ) ਭਾਈ ਵੀਰ ਸਿੰਘ
(ਅ) ਸੰਤ ਸਿੰਘ ਸੇਖੋਂ
5. ਕਿਸੇ ਇੱਕ ਵਿਸ਼ੇ ਤੇ ਲਗਭਗ 500 ਸ਼ਬਦਾਂ ਦਾ ਲੇਖ ਲਿਖੋ :
(ੳ) ਭਾਰਤ ਵਿਚ ਬਾਲ ਮਜ਼ਦੂਰੀ ਦੀ ਸਮੱਸਿਆ
(ਅ) ਪੰਜਾਬ ਦੇ ਮੇਲੇ ਤੇ ਤਿਉਹਾਰ
(ੲ) ਵਿਦਿਆਰਥੀਆਂ ਵਿਚ ਵਧ ਰਹੀ ਨਸ਼ਿਆਂ ਦੀ ਸਮੱਸਿਆ
(ਸ) ਨੋਟਬੰਦੀ ਦਾ ਬਾਜ਼ਾਰ ਉੱਤੇ ਪ੍ਰਭਾਵ
6. ਹੇਠ ਲਿਖੇ ਵਾਕਾਂ ਨੂੰ ਹਰ ਪੱਖੋਂ ਸੋਧ ਕੇ ਲਿਖੋ (ਦਸ ਚੋਂ ਸੱਤ) :
(i) ਮੁੰਡਾ ਪੜ੍ਹਦੀ ਹੈ।
(ii) ਜਿਹੜੇ ਗਰਜਦੇ ਹਨ ਉਹ ਵਰਦਾ ਨਹੀਂ।
(iii) ਕਾਲਾ ਗਊ ਤੇ ਚਿੱਟਾ ਕੁੱਤਾ ਜਾਂਦਾ ਹੈ।
(iv) ਮੈਂ ਪ੍ਰੋਫੈਸਰ ਹੁੰਦਾ ਕਾਸ਼।
(v) ਤੁਸੀਂ ਨੇ ਕਿਤਾਬ ਪੜੀ।
(vi) ਮੈਂ ਪੰਜ ਮਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਾਂ।
(vii) ਸ੍ਰੀ ਗੁਰਦਿਆਲ ਸਿੰਘ ਗਿਆਨਪੀਠ ਐਵਾਰਡ ਜੇਤੂ ਸੀ।
(viii) ਬਲਦ ਤੇ ਗਾਵਾਂ ਘਾਹ ਚਰਦੀ ਹੈ।
(ix) ਉਹ ਮਿਹਨਤ ਕਰਦਾ ਜੇ, ਤਾਂ ਪਾਸ ਹੋ ਜਾਂਦਾ।
(x) ਮੁਦੱਈ ਚੁਸਤ ਗਵਾਹ ਸੁਸਤ
7. ਨਿਮਨਲਿਖਿਤ ਤਕਨੀਕੀ ਸ਼ਬਦਾਵਲੀ ਵਿਚੋਂ ਕਿਸੇ ਅੱਠ ਦੇ ਪੰਜਾਬੀ ਰੂਪ ਲਿਖੋ:
Audit, Average Productivity, Bill of Exchange, Book Keeping, Current Liabilities, Devaluation, Expenditure, Fine Paper, Goods Account, Hoarding.
0 comments:
Post a Comment
North India Campus