B.A. - B.Sc. (General) 1st Semester Examination
Punjabi
(Compulsory)
(Microbial & Food Technology, Fashion Designing & Shastri 1st Semester)
Time: 3 Hours] [Max. Marks: 45
Note:- (i) ਲਿਖਾਈ ਸਾਫ ਅਤੇ ਸਪਸ਼ਟ ਹੋਵੇ।
(ii) ਪ੍ਰਸ਼ਨਾਂ ਦੇ ਉੱਤਰ ਪੁੱਛੇ ਅਨੁਸਾਰ ਢੁਕਵੇਂ ਹੋਣ।
(iii) ਹਰ ਪ੍ਰਸ਼ਨ ਦਾ ਉੱਤਰ ਇੱਕਠਾ ਇੱਕ ਥਾਂ ਤੇ ਦਿੱਤਾ ਜਾਵੇ।
(iv) ਪ੍ਰਸ਼ਨ ਦਾ ਉੱਤਰ ਟੁਕੜਿਆਂ ਵਿੱਚ ਦੇਣ ਵਾਲੇ ਵਿਦਿਆਰਥੀ ਨੂੰ ਨੰਬਰ ਨਹੀ ਦਿੱਤੇ ਜਾਣਗੇ।
1. ਹੇਠ ਲਿਖੇ ਕਾਵਿ ਟੋਟਿਆਂ ਵਿਚੋਂ ਕਿਸੇ ਇੱਕ ਦੀ ਪਸੰਗ ਸਹਿਤ ਵਿਆਖਿਆ ਕਰੋ ।
(ਉ) ਹੁਸਨ ਪਦਾਰਥ ਮਹਿਲ ਮੁਨਾਰੇ, ਮੇਲੇ ਅਤੇ ਨਜ਼ਾਰੇ।
ਦੀਦੇ ਖੀਵੇ ਹੋਏ, ਤਕ ਤਕ ਸੁਚੱਜ ਜਗਤ ਦੇ ਸਾਰੇ
ਪਰ, ਜਦ ਤੋਂ, ਆਜ਼ਾਦ ਜਗਤ ਦੇ, ਪੈਣ ਲੱਗੇ ਝਲਕਾਰੇ।
ਇਸ਼ਕ ਤੇਰੇ ਦੇ, ਚਾ ਦੀਆਂ ਚੀਸਾਂ, ਸਾਰੇ ਸੁਆਦ ਵਿਸਾਰੇ।
(ਅ) ਹਜ਼ਾਰਾਂ ਹੀ ਸਾਲਾਂ ਤੋਂ ਇਹ ਕਹਿਣ ਵਾਲੇ
ਕਈ ਤੁਰ ਗਏ ਪਰ ਇਹ ਬਾਕੀ ਹੈ ਦੁਨੀਆਂ
ਉਹ ਤੱਤਾਂ ਦੀ ਕੁੱਝ ਅਸਲੀਅਤ ਹੀ ਨਾ ਸਮਝੇ
ਜੋ ਕਹਿੰਦੇ ਰਹੇ, “ਫਾਨੀ ਖਾਕੀ ਹੈ ਦੁਨੀਆਂ।”
ਬੜੇ ਪੇਚ ਖਾ-ਖਾ ਕੇ ਚਲਦੀ ਏ ਦੁਨੀਆਂ,
ਇਹ ਮਰਦੀ ਨਹੀਂ ਪਰ ਬਦਲਦੀ ਏ ਦੁਨੀਆਂ।
2. ਹੇਠ ਲਿਖੀਆਂ ਕਵਿਤਾਵਾਂ ਵਿਚੋਂ ਕਿਸੇ ਇੱਕ ਦਾ ਸਾਰ ਅਤੇ ਕੇਂਦਰੀ-ਭਾਵ ਆਪਣੇ ਸ਼ਬਦਾਂ ਵਿਚ ਲਿਖੋ :
(i) ਸਿਪਾਹੀ ਦਾ ਦਿਲ
(ii) ਅੱਜ ਆਖਾਂ ਵਾਰਿਸ ਸ਼ਾਹ ਨੂੰ
3. ਹੇਠ ਲਿਖੇ ਪ੍ਰਸ਼ਨਾਂ ਵਿਚੋਂ ਕਿਸੇ ਪੰਜ ਪ੍ਰਸ਼ਨਾਂ ਦੇ ਲਘੂ ਉੱਤਰ ਦਿਓ :
(i) ਕਵੀ ਅਨੁਸਾਰ ਦਿਲ ਵਿੱਚ ਕੌਣ ਵੱਸਦਾ ਹੈ ?
(ii) ‘ਪੰਜਾਬ ਦੇ ਦਰਿਆਂ ਕਵਿਤਾ ਕਿਸ ਕਵੀ ਦੀ ਰਚਨਾ ਹੈ ?
(iii) ਬਲਦ ਦੇ ਸਿੰਙ ਤੇ ਦੁਨੀਆਂ ਕਿਵੇਂ ਖੜੀ ਹੈ ?
(iv) ਕਿਸ ਦੇ ਰੋਣ 'ਤੇ ਵਾਰਿਸ ਸ਼ਾਹ ਨੇ ਵੈਣ ਲਿਖ-ਲਿਖ ਮਾਰੇ ਸਨ ?
(v) ਕਵੀ ਅਨੁਸਾਰ ਅੱਜ-ਕਲ੍ਹ ਦੇ ਲੁਟੇਰੇ ਕਿਸ ਕਿਸਮ ਦੇ ਹਨ ?
(vi) “ਪਿਆਰਾ ਕਵਿਤਾ ਦਾ ਪਿਆਰਾ ਕਿਹੋ ਜਿਹਾ ਵਿਦਿਆਰਥੀ ਸੀ ?
(vii) ਹੁਕਮਰਾਨਾਂ ਤੋਂ ਇਨਸਾਫ ਦੀ ਆਸ ਕਿਉਂ ਨਹੀਂ ?
(viii) ਔਰਤ ਸਭ ਤੋਂ ਪਹਿਲਾਂ ਕਿਹੜੇ ਰਾਹ ਉੱਤੇ ਤੁਰਨ ਦਾ ਫੈਸਲਾ ਕਰਦੀ ਹੈ ?
4. (i) ਵੱਧ ਰਹੀ ਅਬਾਦੀ
(ii) ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ
(iii) ਭਰੂਣ ਹੱਤਿਆ
(iv) ਧਾਰਮਿਕ ਕੱਟੜਤਾ ।
5. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁੱਕਵਾਂ ਸਿਰਲੇਖ ਦਿਓ :
ਖੁਸ਼ੀ ਦਾ ਕੁਦਰਤੀ ਉਛਾਲ ਲੋਕਾਂ ਨੂੰ ਨੱਚਣ ਲਾ ਦਿੰਦਾ ਹੈ। ਖੁਸ਼ੀ ਦੀ ਲਹਿਰ ਦਾ ਅਸਰ ਅੱਜ ਵੀ ਲੋਕਾਂ ਉੱਤੇ ਉਵੇਂ ਹੀ ਹੁੰਦਾ ਹੈ। ਜਿਵੇ ਕਿ ਆਦਿ ਕਾਲ ਵਿੱਚ ਕਿਸੇ ਮੁੱਢਲੇ ਮਨੁੱਖ ਉੱਤੇ ਹੁੰਦਾ ਹੋਵੇਗਾ। ਪਰ ਇਸ ਦਾ ਅਸਰ ਵੱਖਰੇ-ਵੱਖਰੇ ਲੋਕਾਂ ਉੱਤੇ ਵੱਖਰਾ-ਵੱਖਰਾ ਪੈਂਦਾ ਹੈ। ਆਮ ਤੌਰ ਤੇ ਪੜੇ ਲਿਖੇ ਵਿਅਕਤੀ ਦੀ ਵਿਦਿਆ ਅਤੇ ਗੰਭੀਰਤਾ ਦਾ ਬੋਝ ਉਸ ਦੇ ਮਨ ਉੱਤੇ ਇੰਨਾ ਹੁੰਦਾ ਹੈ ਕਿ ਖੁਸ਼ੀ ਦਾ ਉਛਾਲਾ ਉਸ ਦੇ ਸ਼ਰੀਰ ਨੂੰ ਉਛਾਲਾ ਨਹੀਂ ਦੇ ਸਕਦਾ। ਆਮ ਲੋਕਾਂ ਲਈ ਜੀਵਨ ਵਿਚ ਖੁਸ਼ੀ ਦਾ ਵਾਧਾ ਕਰਨਾ ਹੀ ਜੇ ਮਨੁੱਖੀ ਅਦਰਸ਼ ਸਮਝ ਲਿਆ ਜਾਵੇ ਤਾਂ ਇਹ ਕੋਈ ਗਲਤ ਗਲ ਨਹੀਂ ਹੋਵੇਗੀ। ਮੱਨੁਖ ਖੁਸ਼ੀ ਵਿੱਚ ਆ ਕੇ ਨੱਚ ਪੈਂਦੇ ਹਨ ਅਤੇ ਜੇਕਰ ਖੁਸ਼ੀ ਲਿਆਉਣ ਲਈ ਮਨੁੱਖ ਨੱਚਣ ਲੱਗ ਪੈਣ ਤਾਂ ਇਹ ਕੋਈ ਅਲੋਕਾਰੀ ਗੱਲ ਨਹੀਂ ਹੋਵੇਗੀ। ਅਸਲ ਵਿੱਚ ਖੁਸ਼ੀ ਹੀ ਲੋਕ ਨਾਚ ਦੀ ਬੁਨਿਆਦੀ ਰੂਹ ਹੈ। ਜਦੋਂ ਮੁੱਢਲਾ ਮਨੁੱਖ ਖੁਸ਼ੀ ਵਿਚ ਆ ਕੇ ਨੱਚਣ ਲੱਗਾ ਤਾਂ ਉਸ ਨੂੰ ਖੁਸ਼ ਵੇਖ ਕੇ ਉਸ ਦੇ ਸਾਥੀ ਵੀ ਨੱਚਣ ਲੱਗੇ। ਇੱਕ ਦੀ ਖੁਸ਼ੀ ਵਧ ਕੇ ਕਈ ਗੁਣਾਂ ਹੋ ਗਈ ਜਦੋਂ ਉਸ ਨੇ ਆਪਣੇ ਸਾਥੀਆਂ ਨੂੰ ਮਸਤ ਹੋ ਕੇ ਉਸ ਦੀ ਖੁਸ਼ੀ ਵਿੱਚ ਨੱਚਦੇ ਵੇਖਿਆ। ਖੁਸ਼ੀ ਦੀਆਂ ਘੜੀਆਂ ਵਿੱਚ ਲੋਕ-ਨਾਚ ਇੱਕ ਸਹਿਜ ਵਸੀਲਾ ਬਣ ਗਿਆ। ਖੁਸ਼ੀਆਂ ਮੌਕੇ ਨੱਚਣਾ ਜੀਵਨ ਦਾ ਇੱਕ ਜਰੂਰੀ ਅੰਗ ਸਮਝਿਆ ਜਾਣ ਲੱਗਿਆ ਕਿਉਂਕਿ ਇਸ ਤੋਂ ਬਿਨਾਂ ਖੁਸ਼ੀ ਦਾ ਪ੍ਰਗਟਾਵਾ ਸੰਭਵ ਹੀ ਨਹੀਂ ਸੀ।
6. (ੳ) ਉਚਾਰਨ ਵਿਧੀ ਦੇ ਆਧਾਰ 'ਤੇ ਪੰਜਾਬੀ ਵਿਅੰਜਨਾ ਦਾ ਵਰਗੀਕਰਨ ਕਰੋ।
ਜਾਂ
ਪੰਜਾਬੀ ਧੁਨੀ ਪ੍ਰਬੰਧ ਬਾਰੇ ਜਾਣਕਾਰੀ ਦਿਓ।
(ਅ) ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਦਿਉ ।
(i) ਹੇਠ ਲਿਖੇ ਵਾਕ ਦਾ ਉਦੇਸ਼ ਤੇ ਵਿਧੇ ਵੱਖ ਕਰੋ :
ਮੇਰਾ ਦੋਸਤ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿੰਦਾ ਹੈ।
(ii) ਸੁਰਜੀਤ ਟੀ. ਵੀ. ਦੇਖਦਾ ਹੈ, ਪਰ ਮੈਂ ਪੜ੍ਹਦਾ ਹਾਂ। (ਵਾਕ ਦੀ ਕਿਸਮ ਦੱਸੋ )
(iii) ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਹਨ ?
(iv) ਪੰਜਾਬੀ ਦੀਆਂ ਲਗਾਂ-ਮਾਤਰਾਂ ਬਾਰੇ ਜਾਣਕਾਰੀ ਦਿਉ।
0 comments:
Post a Comment
North India Campus