B.Sc. (Hons.) Biotechnology 1st Semester
Punjabi
(Same for Bioinformatics)
Paper : BIOT-Sem-I-II-T
Time: 3 Hours][Max. Marks:45
1. ਹੇਠ ਲਿਖੇ ਕਾਵਿ-ਟੋਟਿਆਂ ਵਿਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
(ਉ) ਧਰਤੀ ਦੇ ਹੇਠਾਂ
ਧੌਲ ਹੈ ਧਰਮ ਹੈ
ਇੱਕ ਮੇਰੀ ਧੀ ਹੈ
ਧਰਤੀ ਤਾਂ ਬੈਲ ਹੈ
ਦੁੱਖ ਹੈ ਕੋਲ ਹੋ
ਸਹਿਦੀ ਹੈ ਧੀ
ਪਰ ਕਹਿੰਦੀ ਨਾ ਸੀ ਹੈ
(ਅ) ‘‘ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ਤੇ,
ਜਵਾਨ ਖੁੱਲੇ ਖੁੱਲੇ ਪਿਆਰਿਆਂ,
ਆਜਾਦੀ ਦੇ ਪਿਆਰ ਵਿੱਚ,
ਦੁਨੀਆ ਥੀਂ ਵਿਹਲੇ,
ਦੀਨ ਥੀਂ ਵੀ ਵਿਹਲੇ,
ਰਲੇ ਨਾ ਰਈਂ ਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ
2. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਵਿਸ਼ਾ ਦੱਸ ਕੇ ਸਾਰ ਲਿਖੋ :
(ਉ) ਹੁਣ ਘਰਾਂ ਨੂੰ ਪਰਤਣਾ
(ਅ) ਅੰਨਦਾਤਾ
3. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਉ :
(i) ਭਾਈ ਵੀਰ ਸਿੰਘ ਦੀਆਂ ਦੋ ਕਵਿਤਾਵਾਂ ਦੇ ਨਾਂ ਲਿਖੋ।
(ii) ਅਮ੍ਰਿਤਾ ਪ੍ਰੀਤਮ ਦੀਆਂ ਦੋ ਕਵਿਤਾਵਾਂ ਦੇ ਨਾਂ ਲਿਖੋ।
(iii) ‘ਧਰਤੀ ਦੇ ਹੇਠਾਂ ਕਵਿਤਾ ਦੇ ਲੇਖਕ ਕੌਣ ਹੈ ?
(iv) ‘ਧਰੀਕ' ਦਾ ਕੀ ਅਰਥ ਹੈ ?
(v) ‘ਸੁਮ’ ਦਾ ਕੀ ਅਰਥ ਹੈ ?
(vi) ਪਾਸ਼ ਦੀਆਂ ਦੋ ਕਵਿਤਾਵਾਂ ਦੇ ਨਾਂ ਲਿਖੋ।
(vii) ‘ਸੁੰਨੇਂ ਸੁੰਨੇ ਰਾਹਾਂ ਵਿੱਚ ਕਵਿਤਾ ਦਾ ਲੇਖਕ ਕੋਣ ਹੈ ?
4. ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਸ਼ਹਿਰ ਵਿੱਚ ਵਧ ਰਹੀ ਫਿਕ ਦੀ ਸਮੱਸਿਆਂ ਬਾਰੇ ਪੱਤਰ ਲਿਖੋ।
ਜਾਂ
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਤੁਹਾਡੇ ਕਸਬੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੀ ਸਮੱਸਿਆ ਬਾਰੇ ਦੱਸੋ।
5. ਹੇਠ ਲਿਖੇ ਪੈਰੇ ਨੂੰ ਵਿਸ਼ਰਾਮ ਚਿੰਨ ਲਾਓ :
(ਉ) ਬਾਹਰ ਨਿਕਲ ਆਉ ਸਾਰੇ ਥੁ ਨੇ ਗਰਜਵੀਂ ਆਵਾਜ਼ ਵਿੱਚ ਆਖ ਸੁਣਾਇਆ।
(ਅ) ਹੇਠ ਲਿਖੇ ਵਾਕਾਂ ਨੂੰ ਸ਼ੋਧ ਕੇ ਲਿਖੋ :
(i) ਉਸ ਕੁੜੀ ਦੀ ਭੈਣ ਆਇਆ ਹੈ।
(ii) ਭੱਜ ਚਲਦੀ ਹੈ ਬਹੁਤ ਮੁੰਤਾ ਇਹ।
(iii) ਮੇਰੀ ਟੈਲੀਫੂਨ ਖਰਾਬ ਹੋਗਈ ਹੈ।
(ਏ) ਹੇਠ ਲਿਖੇ ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ ਕਰੋ।
(i) ਆਹੂ ਲਹੂਣੇ
(ii) ਉਲਟੀ ਗੰਗਾ ਵਹਾਉਣੀ
(iii) ਸਿਰੋਂ ਨੰਗੀ ਹੋਣਾ
(iv) ਕੁਫ਼ਰ ਤੋਲਣਾ
6. ਹੇਠ ਲਿਖੇ ਲੇਖਕਾਂ ਵਿਚੋਂ ਕਿਸੇ ਇੱਕ ਦਾ ਜੀਵਨ, ਰਚਨਾ ਅਤੇ ਯੋਗਦਾਨ ਬਾਰੇ ਲਿਖੋ : (ਉ) ਅਮ੍ਰਿਤਾ ਪ੍ਰੀਤਮ
(ਅ) ਭਾਈ ਵੀਰ ਸਿੰਘ
0 comments:
Post a Comment
North India Campus