B. Com. (Bachelor of Commerce) 2nd Semester
Punjabi
Paper: BCM-201A
Time Allowed: Three Hours] [Maximum Marks: 45
ਨੋਟ: (1) ਸਾਰੇ ਸਵਾਲ ਲਾਜ਼ਮੀ ਹਨ।
(2) ਇੱਕ ਸਵਾਲ ਦੇ ਸਾਰੇ ਭਾਗ, ਇੱਕੋ ਜਗ੍ਹਾ ਇਕੱਠੇ ਹੱਲ ਕੀਤੇ ਜਾਣ।
1. ‘ਅੱਖਾਂ ਵਿੱਚ ਸੁਪਨੇ ਲਟਕੰਦੇ' ਕਾਂਡ ਦੇ ਅਧਾਰ ਤੇ ਦੱਸੋ ਕਿ ਲੇਖਕ ਨੇ ਫਤਹਿ ਅਖਬਾਰ' ਲਈ ਕਿਸੇ ਭਖਦੇ ਮਸਲੇ ਬਾਰੇ ਪਹਿਲਾ ਲੇਖ ਕਿਵੇਂ ਲਿਖਿਆ?
ਜਾਂ
‘ਧੁੱਪਾਂ ਪ੍ਰਗਟ ਹੋਈਆਂ' ਕਾਂਡ ਦੇ ਅਧਾਰ ਤੇ ਬਿਆਨ ਕਰੋ ਕਿ ਲੇਖਕ ਆਪਣੇ ਖੋਜ-ਨਿਗਰਾਨ ਤੋਂ ਕਿਉਂ ਨਿਰਾਸ਼ ਹੋ ਗਿਆ ?
2. ‘ਸੁੱਕੀ ਡਾਲ ਤੇ ਪੀਲੇ ਪੱਤਰ' ਕਾਂਡ ਵਿੱਚ ਲੇਖਕ ਨੇ ਇਰਵਨ ਹਸਪਤਾਲ ਤੋਂ ਨਫਰਤ' ਬਾਰੇ ਜੋ ਅਨੁਭਵ ਸਾਂਝਾ ਕੀਤਾ ਹੈ, ਬਿਆਨ ਕਰੋ।
ਜਾਂ
‘ਗਲੀਏ ਚਿਕੜ ਦੂਰਿ ਘਰੁ' ਸ੍ਵੈ-ਜੀਵਨੀ ਵਿੱਚੋਂ ਤੱਤਕਾਲੀਨ ਇਤਿਹਾਸ ਬਾਰੇ ਜੋ ਵਾਕਫੀਅਤ ਮਿਲਦੀ ਹੈ ਸੰਖੇਪ ਵਿੱਚ ਬਿਆਨ ਕਰੋ।
3. ‘ਗਲੀਏ ਚਿਕੜ ਦੂਰਿ ਘਰੁ' ਪੁਸਤਕ ਦੇ ਅਧਾਰ ਤੇ ਕਿਸੇ ਚਾਰ ਪ੍ਰਸ਼ਨਾਂ ਦੇ ਲਘੂ-ਉੱਤਰ ਦਿਉ :
(ੳ) ਲੇਖਕ ਅਨੁਸਾਰ ਕੰਪਨੀ ਵਿੱਚ ਅੰਦਰਖਾਤੇ ਕੀ-ਕੀ ਹੇਰਾਫੇਰੀਆਂ ਹੁੰਦੀਆਂ ਸਨ ?
(ਅ) ਲੇਖਕ ਦੀ ਬੱਚੀ ਦੀ ਬੀਮਾਰੀ ਕਾਰਨ ਹਾਲਤ ਕਿੰਨੀ ਕੁ ਮਾੜੀ ਸੀ ?
(ੲ) ‘ਫਤਹਿ' ਵਿਚ ਕਿਹੋ ਜਿਹੀ ਸਮੱਗਰੀ ਛਪਦੀ ਸੀ ?
(ਸ) ਲੇਖਕ ਨੇ ਆਪਣੀ ਪਤਨੀ ਨੂੰ ਇਹ ਕਿਉਂ ਕਿਹਾ, ਸਰਘੀ ਵਾਲਾ ਸੁਪਨਾ ਸੱਚ ਨਿਕਲਿਐ।”
(ਹ) ਗਿਆਨੀ ਹਰਦਿੱਤ ਸਿੰਘ ਸੁਤੰਤਰ ਕੌਣ ਸੀ ?
(ਕ) ਲੇਖਕ ਦੇ ਗਾਈਡ ਨੇ, ਲੇਖਕ ਨੂੰ ਚਿੱਠੀ ਵਿੱਚ ਕਿਨ੍ਹਾਂ ਦਾ ਮੱਕੂ ਠੱਪਣ ਦੀ ਗੱਲ ਕੀਤੀ ?
4. ਆਪਣੇ ਭੇਜੇ ਚੈਕ ਦਾ ਭੁਗਤਾਨ ਰੋਕਣ ਲਈ ਬੈਂਕ ਆਫ ਇੰਡੀਆ', ਫੁਆਰਾ ਚੌਂਕ, ਲੁਧਿਆਣਾ ਦੇ ਮੈਨੇਜਰ ਨੂੰ ਪੱਤਰ ਲਿਖੋ।
ਜਾਂ
‘ਰਵੀ ਬੁੱਕ ਡਿੱਪੋ’ ਵਲੋਂ ਪੰਜਾਬੀ ਟ੍ਰਿਬਿਊਨ ਨੂੰ ਇੱਕ ਇਸ਼ਤਿਹਾਰ ਦਾ ਮਸੌਦਾ ਭੇਜ ਕੇ, ਇਸ ਨੂੰ ਅਖਬਾਰ ਵਿੱਚ ਛਾਪਣ ਲਈ ਬੇਨਤੀ-ਪੱਤਰ ਲਿਖੋ।
5. ਵਿਸ਼ਰਾਮ ਚਿੰਨ੍ਹ ਲਗਾਉ :
ਕਰਮ ਸਿੰਘ ਨੇ ਆਪਣੇ ਇਲਾਕੇ ਵਿੱਚ ਉਸ ਦੀ ਦਿਲਚਸਪੀ ਵਧਾਉਣ ਲਈ ਪੁੱਛਿਆ ਤੂੰ ਕਦੀ ਉੱਧਰ ਗਿਆ ਏਂ ਕਿ ਨਹੀਂ ਮਾਨ ਸਿੰਘ ਬੋਲਿਆ ਨਹੀਂ ਮੈਂ ਤਾਂ ਅੰਬਰਸਰ ਵਿੱਚੋਂ ਹੀ ਲੰਘਿਆਂ ਹਾਂ ਤਾਂ ਕਰਮ ਸਿੰਘ ਕਹਿਣ ਲੱਗਿਆ ਉੱਧਰ ਬੜੇ ਗੁਰਦੁਆਰੇ ਨੇ ਸਾਰੀ ਥਾਈਂ ਮੱਥਾ ਟੇਕ ਆਵੀਂ
6. ਨਵੇਂ ਖੁਲ੍ਹੇ ‘ਡਾਂਸ ਟਰੇਨਿੰਗ ਸੈਂਟਰ' ਸੰਬੰਧੀ ਅਖਬਾਰ ਵਿੱਚ ਦੇਣ ਲਈ ਇਸ਼ਤਿਹਾਰ ਲਿਖੋ।
7. ਹੇਠ ਲਿਖਿਆਂ ਵਿੱਚੋਂ ਕਿਸੇ ਪੰਜ ਸ਼ਬਦਾਂ ਦੇ ਪੰਜਾਬੀ ਰੂਪ ਲਿਖੋ :
(A) Job Casting
(B) Notice of Stoppage
(C) Real Wages
(D) Stipulated
(E) Quotation
(F) Tariff
(G) Vertical Integration
(H) Working Capital.
0 comments:
Post a Comment
North India Campus